ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ)- ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਤੋਂ ਪੰਜਵੀਂ ਜਮਾਤ ਪਾਸ ਕਰਨ ਵਾਲੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਸਪੁੱਤਰੀ ਤੀਰਥ ਸਿੰਘ, ਕਮਲਜੀਤ ਕੌਰ ਵਾਸੀ ਪਿੰਡ ਸੇਖੋਵਾਲ ਨੇ ਜਵਾਹਰ ਨਵੋਦਿਆ ਵਿਦਿਆਲਾ ਵਲੋਂ ਸੈਸ਼ਨ 2022-23 ਲਈ ਛੇਵੀਂ ਜਮਾਤ ਦੇ ਦਾਖਲੇ ਵਾਸਤੇ ਆਯੋਜਿਤ ਪ੍ਰਵੇਸ਼ ਪ੍ਰੀਖਿਆ ਪਾਸ ਕਰ ਕੇ ਸਕੂਲ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸੰਬੰਧੀ ਸਕੂਲ ਇੰਚਾਰਜ਼ ਮੈਡਮ ਨਰਿੰਦਰ ਕੌਰ ਨੇ ਦੱਸਿਆ ਕਿ ਮਨਪ੍ਰੀਤ ਬਹੁਤ ਮਿਹਨਤੀ ਹੈ ਅਤੇ ਪੜ੍ਹਾਈ ਦੇ ਨਾਲ਼-ਨਾਲ਼ ਪਾਠਾਂਤਰ ਕਿਰਿਆਵਾਂ ਵਿੱਚ ਵੀ ਸਮਰਪਿਤ ਹੈ। ਉਹਨਾਂ ਇਸ ਹੋਣਹਾਰ ਵਿਦਿਆਰਥਣ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਮੈਨੇਜ਼ਮੈਂਟ ਕਮੇਟੀ ਅਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਸਕੂਲ ਵਲੋਂ ਵਿਦਿਆਰਥਣ ਨੂੰ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਇੰਚਾਰਜ਼ ਨਰਿੰਦਰ ਕੌਰ, ਮਨਜੀਤ ਕੌਰ ਚੇਅਰਪਰਸਨ ਸਕੂਲ ਮੈਨੇਜ਼ਮੈਂਟ ਕਮੇਟੀ, ਅਧਿਆਪਕ ਦੀਪਕ ਕੁਮਾਰ ਵਾਲੀਆ, ਰਾਜ ਕਿਰਨ ਆਂਗਨਵਾੜੀ ਵਰਕਰ, ਸੁਰਜੀਤ ਕੌਰ, ਬਲਵੀਰ ਕੌਰ, ਜੀਤ ਕੌਰ, ਰਾਜਵਿੰਦਰ ਕੌਰ ਹਾਜ਼ਰ ਸਨ।