Skip to content
ਫ਼ਰੀਦਕੋਟ, 6 ਅਗਸਤ (ਵਿਪਨ ਮਿੱਤਲ)-ਮਾਨਵਤਾ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨ ਵਾਸਤੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਭੋਲੂਵਾਲ ਨੂੰ ਬੈਸਟ ਪ੍ਰਧਾਨ ਐਵਾਰਡ 2025-26 ਸੋਲੀਟਰੇਟ ਗਰੈਂਡ ਰਿਜ਼ੋਟ ਸ਼੍ਰੀ ਗੰਗਾਨਗਰ, ਰਾਜਸਥਾਨ ਵਿਖੇ ਜ਼ਿਲਾ 3090 ਦੇ ਆਸਥਾ ਸਮਾਗਮ ਦੌਰਾਨ ਜ਼ਿਲਾ 3090 ਦੇ ਸਮਾਗਮ ਦੌਰਾਨ ਮਿਲਿਆ। ਇਹ ਐਵਾਰਡ ਆਈ.ਪੀ.ਡੀ.ਜੀ 3090 ਡਾ.ਸੰਦੀਪ ਚੌਹਾਨ ਅਤੇ ਮਿਸਿਜ਼ ਸੋਨੀਆ ਚੌਹਾਨ ਵੱਲੋਂ ਦਿੱਤਾ ਗਿਆ। ਇਸ ਸਮਾਗਮ ’ਚ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ 2024-25 ਸ਼੍ਰੀ ਰਾਜੂ ਸੁਬਰਾਮਨੀਅਮ ਮੁੱਖ ਮਹਿਮਾਨ ਅਤੇ ਸ਼੍ਰੀ ਏ.ਆਰ.ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸ਼ਾਨਦਾਰ ਸਮਾਗਮ ’ਚ ਫ਼ਰੀਦਕੋਟ ਰੋਟਰੀ ਕਲੱਬ ਨੂੰ 6 ਸਾਲ ਬਾਅਦ ਬੈਸਟ ਪ੍ਰਧਾਨ ਦਾ ਐਵਾਰਡ ਮਿਲਿਆ ਹੈ। ਇਸ ਸਮਾਗਮ ’ਚ ਰੋਟੇਰੀਅਨ ਨਵੀਸ਼ ਛਾਬੜਾ ਨੂੰ ਸਾਲ 2018-19 ਦੀ ਕਾਰਗੁਜ਼ਾਰੀ ਲਈ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਰੋਟਰੀ ਕਲੱਬ 3090 ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 150 ਤੋਂ ਵੱਧ ਕਲੱਬ ਹਨ। ਰਾਜਸਥਾਨ ਵਿਖੇ ਹੋਏ ਸਨਮਾਨ ਸਮਾਗਮ ’ਚ 150 ਕਲੱਬਾਂ ’ਚੋਂ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਨੂੰ ਬੈਸਟ ਪ੍ਰਧਾਨ ਦਾ ਐਵਾਰਡ ਮਿਲਣ ਦੇ ਨਾਲ-ਨਾਲ ਬੈਸਟ ਸਰਵਿਸ ਪ੍ਰੋਜੈਕਟ, ਬੈਸਟ ਤਾਜਪੋਸ਼ੀ ਸਮਾਗਮ, ਬੈਸਟ ਸੋਵੀਨਾਰ ਰਿਲੀਜ਼ਿੰਗ ਕਲੱਬ, ਕਲੱਬ ਅੰਦਰ ਨਵੇਂ 20 ਮੈਂਬਰ ਸ਼ਾਮਲ ਕਰਨ ਲਈ ਵੀ ਐਵਾਰਡ ਪ੍ਰੰਸ਼ਸ਼ਾ ਅਤੇ ਰੋਟਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਐਡਵੋਕੇਟ ਲਲਿਤ ਮੋਹਨ ਗੁਪਤਾ, ਸਵ.ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ, ਡਾ.ਬਿਮਲ ਗਰਗ, ਪਿ੍ਰਤਪਾਲ ਸਿੰਘ ਕੋਹਲੀ, ਰੋਟਰੀ ਤਰਨਜੋਤ ਸਿੰਘ ਕੋਹਲੀ, ਭਾਰਤ ਭੂਸ਼ਨ ਬਾਂਸਲ, ਸੰਜੀਵ ਗਰਗ ਵਿੱਕੀ,ਅਸ਼ਵਨੀ ਬਾਂਸਲ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਨਵੀਸ਼ ਛਾਬੜਾ, ਜਸਬੀਰ ਸਿੰਘ ਜੱਸੀ, ਸਤੀਸ਼ ਬਾਗੀ, ਕੇ.ਪੀ.ਸਿੰਘ ਸਰਾਂ, ਡਾ.ਦਾਨਿਸ਼ ਜਿੰਦਲ,ਡਾ.ਸ਼ਸ਼ੀਕਾਂਤ ਧੀਰ, ਡਾ.ਪ੍ਰਦੀਪ ਗਰਗ, ਡਾ.ਸ਼ਮੀਮ ਮੌਂਗਾ, ਅਮਰਬੀਰ ਸਿੰਘ ਮੱਲ੍ਹੀ, ਉਦੈਪ੍ਰਤਾਪ ਸਿੰਘ ਮੱਲ੍ਹੀ ਅਤੇ ਰਾਜਨ ਮੰਗਲ ਨੂੰ ਵੀ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਮਿਲਿਆ ਹੈ।
ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਆਈ.ਪੀ.ਡੀ.ਜੀ.ਘਣਸ਼ਾਮ ਕਾਂਸਲ, ਪੀ.ਡੀ.ਜੀ ਅਮਜ਼ਦ ਅਲੀ, ਪੀ.ਡੀ.ਜੀ. ਗੁਲਬਹਾਰ ਰਾਠੌਰ, ਪੀ.ਡੀ.ਜੀ. ਐਡਵੋਕੇਟ ਰਮੇਸ਼ ਚੰਦਰ ਜੈਨ, ਪੀ.ਡੀ.ਜੀ.ਪ੍ਰੇਮ ਅਗਰਵਾਲ, ਡੀ.ਜੀ.ਈ. ਸ਼ਿਵ ਸ਼ੰਕਰ ਵਿਸ਼ਸ਼ਿਟ, ਪੀ.ਡੀ.ਜੀ.ਵਿਜੈ ਅਰੋੜਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਅਸ਼ੋਕ ਸੱਚਰ, ਸੰਜੀਵ ਮਿੱਤਲ, ਡਾ.ਬਿਮਲ ਗਰਗ, ਇੰਜ.ਜੀਤ ਸਿੰਘ, ਭਾਰਤ ਭੂਸ਼ਨ ਸਿੰਗਲਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਪ੍ਰੇਰਣਾ ਅਤੇ ਸਹਿਯੋਗ ਸਦਕਾ ਕਲੱਬ ਵੱਲੋਂ ਕੀਤੇ ਕਾਰਜਾਂ ਨੂੰ ਮਾਨਤਾ ਮਿਲੀ ਤੇ ਵੱਡੀ ਗਿਣਤੀ ’ਚ ਐਵਾਰਡ ਕਲੱਬ ਦੀ ਝੋਲੀ ਪਏ ਹਨ। ਪ੍ਰਧਾਨ ਸ.ਬਰਾੜ ਨੇ ਉਚੇਚੇ ਤੌਰ ਤੇ ਪੀ.ਡੀ.ਜੀ ਬਾਘ ਸਿੰਘ ਪੰਨੂੰ ਦਾ ਧੰਨਵਾਦ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਬਰਾੜ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਵੇਖਦਿਆਂ ਉਨ੍ਹਾਂ ਡੀ.ਜੀ.ਈ.ਅਮਿਤ ਸਿੰਗਲਾ ਵੱਲੋਂ ਜ਼ਿਲਾ 3090 ਦੇ ਸਹਾਇਕ ਗਵਰਨਰ ਵੀ ਨਿਯੁਕਤ ਕੀਤਾ ਗਿਆ। ਇਸ ਸਮਾਗਮ ’ਚ ਰੋਟਰੀ ਕਲੱਬ ਫ਼ਰੀਦਕੋਟ ਦੇ ਸੀਨੀਅਰ ਆਗੂ ਐਡਵੋਕੇਟ ਲਲਿਤ ਮੋਹਨ ਗੁਪਤਾ, ਡਾ.ਦਾਨਿਸ਼ ਜਿੰਦਲ,ਦਵਿੰਦਰ ਸਿੰਘ ਪੰਜਾਬ ਮੋਟਰਜ਼, ਨਵੀਸ਼ ਛਾਬੜਾ, ਪਿ੍ਰਤਪਾਲ ਸਿੰਘ ਕੋਹਲੀ, ਤਰਨਜੋਤ ਸਿੰਘ ਕੋਹਲੀ ਅਤੇ ਕੇ.ਪੀ.ਸਿੰਘ ਸਰਾਂ ਸ਼ਾਮਲਲ ਹੋਏ। ਰੋਟਰੀ ਕਲੱਬ ਫ਼ਰੀਦਕੋਟ ਨੂੰ ਬੀਤੇ ਵਰੇ੍ਹ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵੱਡੀ ਗਿਣਤੀ ’ਚ ਐਵਾਰਡ ਮਿਲਣ ਤੇ ਮੌਜੂਦਾ ਪ੍ਰਧਾਨ ਅਸ਼ਵਨੀ ਬਾਂਸਲ ਤੇ ਸਮੁੱਚੇ ਕਲੱਬ ਅੁਹਦੇਦਾਰਾਂ ਤੇ ਮੈਂਬਰਾਂ ਨੇ ਸਨਮਾਨਿਤ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ ਹੈ।
Related