ਸਵਰਗਵਾਸੀ ਇੰਦਰਜੀਤ ਸਿੰਘ ਸੈਕਲਾਂ ਵਾਲੇ ਦੀ ਧਰਮਪਤਨੀ ਅਤੇ ਗੁਰਪਾਲ ਸਿੰਘ (ਵੱਡਾ ਬੇਟਾ) ਸਤਿਕਾਰਯੋਗ ਮਾਤਾ ਤਰਲੋਚਨ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਅਸੀ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣ | ਮਾਤਾ ਜੀ ਬਹੁਤ ਹੀ ਨੇਕ ਸੁਭਾਅ ਦੇ ਸਨ ਤੇ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦੇ ਰਹਿੰਦੇ ਸਨ ਤੇ ਉਹਨਾਂ ਨੂੰ ਹਮੇਸ਼ਾ ਹੀ ਗੁਰਦੁਆਰੇ ਸੇਵਾ ਕਰਦੇ ਦੇਖਿਆ ਜਾਂਦਾ ਸੀ ਅਤੇ ਲੋਕ ਸੇਵਾ ਵਿੱਚ ਹਮੇਸ਼ਾ ਵੱਧ ਚੜ ਕੇ ਹਿੰਸਾ ਲੈਂਦੇ ਸਨ ਉਹਨਾਂ ਦਾ ਸਾਰਾ ਪਰਿਵਾਰ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਹੈ।

    ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ MLA ਸ਼ੀਤਲ ਅੰਗੂਰਾਲ, ਗੁਰਦੁਆਰਾ ਚਰਨ ਕਵਲ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਜੀ ਦਾ ਇਸ ਸੰਸਾਰ ਤੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ 25 ਸਤੰਬਰ ਦਿਨ (ਬੁੱਧਵਾਰ ) ਦੁਪਹਿਰੇ 1:00 ਵਜੇ ਘਾਹ ਮੰਡੀ ਚੁੰਗੀ ਸ਼ਮਸ਼ਾਨਘਾਟ ਜਲੰਧਰ ਵਿਖੇ ਕੀਤਾ ਜਾਵੇਗਾ।