ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ‘ਮੀਰਾ ਚਲੀ ਸਤਿਗੁਰ ਕੇ ਧਾਮ’ ਰਾਜਸਥਾਨ ਤੋਂ ਸਤਿਗੁਰ ਰਵਿਦਾਸ ਮਹਾਰਾਜ ਅਤੇ ਮੀਰਾ ਬਾਈ ਜੀ ਨਾਲ ਸਬੰਧਤ ਧਾਰਮਿਕ ਚਿੰਨਾਂ ਨਾਲ ਸਾਂਝੀਵਾਲਤਾ ਯਾਤਰਾ ਪੰਜਾਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਚਲਦੇ ਹੋਏ ਬੀਤੇ ਦਿਨ ਫਗਵਾੜਾ ਵਿਖ਼ੇ ਪਹੁੰਚੀ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖ਼ੇ ਠਹਿਰੀ।

    ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਮੈਡਮ ਅਨੀਤਾ ਸੋਮ ਪ੍ਰਕਾਸ਼ ਵਲੋਂ ਬੜੇ ਹੀ ਉਤਸ਼ਾਹ ਨਾਲ ਇਸ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਬਹੁਤ ਹੀ ਰੌਚਕ ਪ੍ਰਬੰਧ ਕੀਤੇ ਗਏ। ਉਹਨਾਂ ਵਲੋਂ 501 ਕਲਸ਼ ਫਗਵਾੜਾ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਔਰਤਾਂ ਦੁਆਰਾ ਆਪਣੇ ਸਿਰ ’ਤੇ ਚੁੱਕ ਕੇ ਯਾਤਰਾ ਵਿੱਚ ਸ਼ਿਰਕਤ ਕਰਨ ਦਾ ਇੰਤਜ਼ਾਮ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ।

    ਇਸ ਮੌਕੇ ਉਨ੍ਹਾਂ ਨਾਲ ਸੁਖਜੀਤ ਕੌਰ, ਮਨਜੀਤ ਕੌਰ, ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ, ਸਾਬਕਾ ਮੇਅਰ ਅਰੁਣ ਖੋਸਲਾ, ਰਮੇਸ਼ ਸੱਚਦੇਵਾ, ਸੁਰਿੰਦਰ ਚੋਪੜਾ, ਅਵਤਾਰ ਮੰਡ, ਪਰਮਜੀਤ ਸਿੰਘ ਚਾਚੋਕੀ, ਬਲੱਭਦਰ ਸੈਨ ਦੁੱਗਲ, ਪਰਮਜੀਤ ਖੁਰਾਣਾ, ਜੀਤਾ ਪੰਡਵਾ, ਰਾਜੀਵ ਪਾਹਵਾ, ਕਿਸ਼ਨ ਬਜਾਜ, ਅਨੁਰਾਗ ਮਾਨਖੰਡ, ਸੰਜੇ ਗਰੋਵਰ, ਰੋਹਿਤ ਪਾਠਕ, ਪਰਵਿੰਦਰ ਪਿੰਦਾ, ਰਜਨੀ ਬਾਲਾ, ਦੇਵ ਸ਼ਰਮਾ, ਹੈਪੀ ਬਰੋਕਰ, ਅਮਿਤ ਸ਼ੁਕਲਾ, ਸੁਨੀਲ ਮਦਾਨ, ਰਾਜੇਸ਼ ਸ਼ਰਮਾ ਰੁੱਕੀ, ਸੁਰਜੀਤ ਦੁੱਗਲ, ਨਿਤਿਨ ਚੱਢਾ, ਚੰਦਰੇਸ਼ ਕੌਲ, ਬੱਲੂ ਵਾਲੀਆ,ਹਰਸ਼ ਵੀਰਜੀ, ਮਹਿੰਦਰ ਥਾਪਰ, ਇੰਦਰਜੀਤ 

    ਸੋਨਕਰ, ਰਾਜ ਕੁਮਾਰ ਗੁਪਤਾ, ਜਤਿੰਦਰ ਕੁਮਾਰ ਓਂਕਾਰ ਨਗਰ, ਸਰਬਜੀਤ ਕੌਰ, ਮਨਜੀਤ ਕੌਰ, ਲਕੀ ਸਰਵਟਾ, ਸੰਜੂ ਚਾਹਲ, ਅਸ਼ੋਕ ਦੁੱਗਲ, ਜਸਵਿੰਦਰ ਕੌਰ, ਅਮਰੀਕ ਟਿੱਬੀ, ਭਾਰਤੀ ਸ਼ਰਮਾ, ਚੰਦਰ ਰੇਖਾ ਨਿੱਕੀ, ਚੰਦਾ ਮਿਸ਼ਰਾ, ਪ੍ਰਮੋਦ ਮਿਸ਼ਰਾ, ਰੀਨਾ ਖੋਸਲਾ, ਵੀਬਾ, ਬੀਰਾ ਰਾਮ,ਰਜਿੰਦਰ ਕੌਰ ਡਾਬਰੀ, ਤਜਿੰਦਰ ਕੌਰ, ਚਰਨਜੀਤ ਗੋਬਿੰਦਪੁਰਾ, ਸੰਜੀਵ ਬੋਬੀ, ਮਧੂ ਭੂਸ਼ਨ ਕਾਲੀਆ, ਪਵਨ ਬਸੰਤ ਨਗਰ, ਮਨਿੰਦਰ , ਰਾਮ ਪਾਲ, ਭੋਲੀ ਪੀਪਾ ਰੰਗੀ, ਸੋਨੂੰ ਪੀਪਾ ਰੰਗੀ, ਬੱਲੂ ਸ਼ਿਵਪੁਰੀ ਤੋਂ ਇਲਾਵਾ ਵੱਖ-ਵੱਖ ਪਿੰਡ ਵਾਸੀ ਅਤੇ ਸੰਘ ਦੇ ਅਧਿਕਾਰੀ ਵੀ ਹਾਜ਼ਰ ਸਨ।