ਜਲੰਧਰ (ਵਿੱਕੀ ਸੂਰੀ) :- ਜਲੰਧਰ ਦੇ ਵੈਸਟ ਹਲਕੇ ਦੇ ਵਿਚ ਮੇਲਾ ਰੱਬ ਸਰਕਾਰਾਂ ਦਾ 02-05-2024 ਦਿਨ ਵੀਰਵਾਰ ਘਾਹ ਮੰਡੀ ਚੁੱਗੀ ਨੇੜੇ ਰੰਗ ਵਾਲੀ ਫੈਕਟਰੀ ਮੇਜਰ ਕਲੋਨੀ, ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਉਜਾਗਰ ਜੀ ਆਪਣੀ ਪੂਰੀ ਟੀਮ ਨਾਲ ਵੈਲਕਮ ਪੰਜਾਬ ਦੇ ਦਫ਼ਤਰ ਪੁਹੰਚੇ| ਖਾਸ ਤੋਰ ਤੇ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਕੌਸਲਰ ਸ. ਮਨਜੀਤ ਸਿੰਘ ਟੀਟੂ, ਐਡਵੋਕੇਟ ਸੰਦੀਪ ਵਰਮਾ ਨੂੰ ਇਸ ਰੱਬ ਸਰਕਾਰਾਂ ਦੇ ਮੇਲੇ ਵਿਚ ਨਿਮੰਤਰਨ ਪੱਤਰ ਦਾ ਸੱਦਾ ਦਿੱਤਾ ਗਿਆ ।ਓਹਨਾ ਨੇ ਕਿਹਾ ਕਿ ਆਪ ਸਭ ਨੇ ਵੱਧ ਚੜ ਕੇ ਹਾਜਰ ਹੋਣਾ ਜੀ ਅਤੇ ਲੰਗਰ ਦਾ ਵੀ ਵਿਸ਼ੇਸ ਤੋਰ ਤੇ ਪ੍ਰਬੰਧ ਕੀਤਾ ਗਿਆ ਹੈ।