ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)- ਐਮ. ਐਲ. ਏ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਮੁਹੱਲਾ ਦਿਆਲਪੁਰ ਵਿਚ ਅਧੁਰੇ ਰਹੇ ਕੰਮਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਵਾਰਡ ਨੰਬਰ-34 ਮੁਹੱਲਾ ਦਿਆਲਪੁਰ ਵਿਚ ਜੋ ਗਲੀ ਬਣਾਉਣ ਵਾਲੀ ਰਹਿੰਦੀ ਸੀ। ਅੱਜ ਉਹ ਗਲੀ ਐਮ. ਐਲ. ਏ. ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਾਰਡ ਪ੍ਰਧਾਨ ਸ਼੍ਰੀ ਚਮਨ ਲਾਲ ਜੀ ਦੀ ਮਿਹਨਤ ਸਦਕਾ ਬਣਨੀ ਸ਼ੁਰੂ ਹੋ ਗਈ ਹੈ।

    ਜਿਸ ਵਿਚ ਕਾਂਗਰਸ ਕਮੇਟੀ ਦੇ ਸਰਪ੍ਰਸਤ ਸ਼੍ਰੀ ਵਿਪਨ ਸ਼ਰਮਾ ਅਤੇ ਬਲਜੀਤ ਸਿੰਘ (ਬਿੱਟਾ) ਅਤੇ ਕਾਂਗਰਸ ਕਮੇਟੀ ਨੇ ਆਪਣਾ ਪੂਰਾ ਯੋਗਦਾਨ ਪਾਇਆ। ਜਿਸ ਤੋਂ ਖੁਸ਼ ਹੋਏ ਮੁਹੱਲਾ ਨਿਵਾਸੀ ਅਮਰਜੀਤ ਸਿੰਘ, ਅਮਰਦੀਪ ਸਿੰਘ, ਮੈਡਮ ਰੂਬੀ ਟਾਂਡਾ, ਆਸ਼ਾ, ਸੰਜੁ ਤੇ ਸਾਰੇ ਮੁਹੱਲਾ ਨਿਵਾਸੀਆਂ ਨੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਤੇ ਪੂਰੀ ਕਾਂਗਰਸ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਉਮੀਦ ਜਤਾਈ ਕਿ ਅੱਗੇ ਤੋਂ ਵੀ ਵਾਰਡ ਦੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ।