ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਪੇਡੂ ਖੇਤਰਾਂ ਦੇ ਵਿਕਾਸ ਲਈ ਸ: ਬਲਵਿੰਦਰ ਸਿੰਘ ਧਾਲੀਵਾਲ ਐੱਮ. ਐੱਲ. ਏ. ਸਾਹਿਬ ਜੀ ਦੀ ਅਗਵਾਈ ’ਚ ਫਗਵਾੜਾ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਹੋਏ ਵਿਕਾਸ ਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਣਯੋਗ ਸ: ਬਲਵਿੰਦਰ ਸਿੰਘ ਐੱਮ. ਐੱਲ. ਏ. ਸਾਹਿਬ ਜੀ ਨੇ ਦੱਸਿਆ ਕੇ ਜਲਦੀ ਹੀ ਫਗਵਾੜਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਹੋਰ ਗਰਾਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਰਹਿੰਦੇ ਅਧੂਰੇ ਕੰਮਾਂ ਨੂੰ ਨੇਪੜੇ ਚਾੜਿਆ ਜਾ ਸਕੇ ਅਤੇ ਇਨਾਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। 

    ਸ: ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਜੀ ਵਲੋਂ ਚੱਲ ਰਹੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਗਿਆ ਤਾਂ ਜੋ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀ ਰਹਿਣ ਦੇਵਾਂਗੇ। ਜਿਸ ਵਿੱਚ ਪਿੰਡ ਵਜੀਦੋਵਾਲ, ਦੇਵਾ ਸਿੰਘ ਵਾਲਾ, ਫਤਹਿਗੜ੍ਹ, ਢੱਕ ਪੰਡੋਰੀ, ਬੀੜ ਪੁਆਦ, ਅਕਾਲਗੜ੍ਹ, ਪਿੰਡਾਂ ਦੇ ਵਾਸੀਆਂ ਦੱਸਿਆ ਕਿ ਜਦੋਂ ਤੋਂ ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਐੱਮ. ਐੱਲ. ਏ. ਬਣੇ ਹਨ, ਉਦੋ ਤੋਂ ਸਾਡੇ ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੀ ਅਧਾਰ ’ਤੇ ਹੋਏ ਹਨ। ਪਿੰਡ ਵਾਸੀਆਂ ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਤੁਹਾਡਾ ਹੀ ਸਾਥ ਦੇਵਾਂਗੇ ।