ਫਗਵਾੜਾ,(ਨਰੇਸ ਪਾਸੀ)-ਪਿੰਡ ਵਾਸੀਆਂ ਦੀ ਕਾਫੀ ਸਮੇਂ ਤੋਂ ਮੰਗ ਸੀ, ਕਿ ਜੋ ਸੜਕ ਰਿਹਾਣਾ ਜੱਟਾ ਤੋਂ ਪਿੰਡ ਬਘਾਣਾ ਆਉਂਦੀ ਹੈ, ਉਸ ਮੇਨ ਸੜਕ ’ਤੇ ਪੈਂਦੇ ਪੁਲ ਦੀ ਚੋੜਾਈ ਬਹੁਤ ਛੋਟੀ ਹੈ, ਉਸ ਨੂੰ ਚੋੜਾ ਕੀਤਾ ਜਾਵੇ। ਅੱਜ ਮਾਣਯੋਗ ਸ: ਬਲਵਿੰਦਰ ਸਿੰਘ ਧਾਲੀਵਾਲ ਐੱਮ. ਐੱਲ. ਏ. ਨੇ ਪੁਲ ਦੀ ਚੋੜਾਈ ਨੂੰ ਵੱਡਾ ਕਰਨ ਦਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੁਰਵਾਇਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਵਾਸੀਆਂ ਨੂੰ ਜੋ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਪੁਲ ਦੇ ਬਣਨ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੋ ਬਾਕੀ ਪਿੰਡਾਂ ਦੇ ਅਧੂਰੇ ਪਏ ਕੰਮਾਂ ਨੂੰ ਵੀ ਪਹਿਲ ਦੇ ਅਧਾਰ ’ਤੇ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ।