ਮਹੇੜੂ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)- ਕਾਫੀ ਸਮੇਂ ਤੋਂ ਪਿੰਡ ਵਾਸੀਆ ਦੀ ਮੰਗ ਸੀ ਕਿ ਸਾਡੇ ਪਿੰਡ ਦੀ ਮੇਨ ਸੜਕ ’ਤੇ ਪੈਂਦੀ ਪੁਲੀ ਟੁੱਟੀ ਹੋਣ ਕਰਕੇ ਬਰਸਾਤਾਂ ਸ਼ੁਰੂ ਹੁੰਦੇ ਹੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮਾਣਯੋਗ ਸ: ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ. ਏ. ਜੀ ਦੇ ਯਤਨਾਂ ਸੱਦਕਾ ਪਿੰਡ ਮਹੇੜੂ ਦੀ ਨਵੇ ਸਿਰੇ ਤੋਂ ਬਣਨ ਜਾ ਰਹੀ ਪੁਲੀ ਦਾ ਅੱਜ ਉਦਘਾਟਨ ਕੀਤਾ ਗਿਆ।

    ਇਸ ਮੌਕੇ ਪਿੰਡ ਵਾਸੀਆਂ ਨੇ ਐਮ. ਐਲ. ਏ. ਸਾਹਿਥ ਸ: ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਰਾਏ ਪੁਰ ਸੁੱਖਵਿਦਰ ਸਿੰਘ ਸਰਪੰਚ ਮਹੇੜੂ, ਤੀਰਥ ਸੰਧੂ, ਸਤਵਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਜੋਹਾਲ, ਬਹਾਦਰ ਸਿੰਘ, ਗੁਰਸੇਵਕ ਸਿੰਘ, ਪ੍ਰਵੀਨ ਸਿੰਘ, ਸੋਨੀ ਸਿੰਘ ਪਿੰਡ ਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।