ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਇਆ ਹੈ ਜਿਥੇ 4 ਮੰਤਰੀਆਂ ਨੂੰ ਕੈਬਨਿਟ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਉਥੇ ਹੀ 5 ਵਿਧਾਇਕ ਦੀ ਮੰਤਰੀ ਵਜੋਂ ਐਂਟਰੀ ਵੀ ਹੋ ਗਈ ਹੈ। ਚਾਰ ਮੰਤਰੀ ਬਲਕੌਰ ਸਿੰਘ, ਚੇਤਨ ਸਿੰਘ ਜੋੜੇਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਵਿੱਚ ਹਟਾ ਦਿੱਤਾ ਗਿਆ ਹੈ।
ਹੁਣ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਡਾ.ਰਵਜੋਤ ਸਿੰਘ, ਤਰਨਪ੍ਰੀਤ ਸਿੰਘ ਸੌਂਦ ਅਤੇ ਮਹਿੰਦਰ ਭਗਤ ਸਮੇਤ ਪੰਜ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਮਹਿੰਦਰ ਭਗਤ ਦਾ ਪਿਛੋਕੜ
ਜਲੰਧਰ ਦੀ ਪੱਛਮੀ ਸੀਟ ਤੋਂ ਉਪ ਚੋਣ ਜਿੱਤੇ ਵਿਧਾਇਕ ਮਹਿੰਦਰ ਭਗਤ ਨੂੰ ਪੰਜਾਬ ਕੈਬਨਿਟ ਵਿੱਚ ਸਾਮਿਲ ਕੀਤਾ ਗਿਆ ਹੈ। ਵਿਧਾਇਕ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ ਝੌਲੀ ਵਿੱਚ ਸੀਟ ਪਾਈ ਸੀ।
ਵਿਧਾਇਕ ਮਹਿੰਦਰ ਭਗਤ ਨੂੰ 55245 ਵੋਟਾਂ ਮਿਲੀਆ ਸਨ। ਸ਼ੀਤਲ ਅੰਗੁਰਾਲ ਨੂੰ 2022 ਵਿੱਚ ਆਮ ਆਦਮੀ ਪਾਰਟੀ ਤੋਂ 2022 ਤੋਂ ਵਿਧਾਇਕ ਜਿੱਤੇ ਸਨ ਪਰ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਉਮੀਦਵਾਰੀ ਉੱਤੇ ਚੋਣ ਲੜੇ ਸਨ ਅਤੇ ਹਾਰ ਗਏ ਸਨ।