ਮੋਗਾ- ਮੋਗਾ ਦੇ ਪਿੰਡ ਲੰਡੇਕੇ ‘ਚ ਬੀਤੀ ਰਾਤ ਵੱਡੀ ਵਾਰਦਾਤ ਸੁਣਨ ਨੂੰ ਮਿਲੀ। ਇੱਥੇ ਇਕ ਪਤੀ ਡੰਡਾ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜ ਗਈ। ਪੁਲਸ ਮੁਤਾਬਕ ਸਰਬਜੀਤ ਕੌਰ (42) ਦਾ ਪਤੀ ਜਗਦੀਸ਼ ਸਿੰਘ ਆਪਣੀ ਪਤਨੀ ਦੇ ਚਾਲ ਚੱਲਣ ਉੱਤੇ ਸ਼ੱਕ ਕਰਦਾ ਸੀ ਤੇ ਉਹ ਕੁੱਝ ਦਿਨ ਪਹਿਲਾ ਘਰੋਂ ਵੀ ਚਲੀ ਗਈ ਸੀ ਤੇ ਖੁੱਦ ਹੀ ਘਰ ਵਾਪਸ ਆ ਗਈ ਸੀ। ਮ੍ਰਿਤਕਾ ਦੋ ਮੁਟਿਆਰ ਧੀਆਂ ਤੇ ਇੱਕ ਪੁੱਤਰ ਦੀ ਮਾਂ ਸੀ। ਕਤਲ ਦੇ ਅਸਲੀ ਕਾਰਨਾਂ ਦਾ ਪਤਾ ਪੁਲਸ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।