ਸਾਲ 2024 ਦਾ ਮਾਨਸੂਨ ਸੀਜ਼ਨ ਖਤਮ ਹੋ ਗਿਆ ਹੈ ਅਤੇ ਇਸ ’ਚ ਆਮ ਨਾਲੋਂ 7.6 ਫੀ ਸਦੀ ਜ਼ਿਆਦਾ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ ।ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ ਰਾਜਸਥਾਨ, ਗੁਜਰਾਤ, ਪਛਮੀ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਜ਼ਿਆਦਾ ਬਾਰਸ਼ ਹੋਈ।

ਮਾਨਸੂਨ ਭਾਰਤ ਦੇ ਖੇਤੀਬਾੜੀ ਖੇਤਰ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਖੇਤੀ ਯੋਗ ਖੇਤਰ ਦਾ ਲਗਭਗ 52 ਫ਼ੀ ਸਦੀ ਹੈ। ਇਹ ਜਲ ਸਰੋਤਾਂ ਨੂੰ ਮੁੜ ਭਰਨ ਲਈ ਵੀ ਜ਼ਰੂਰੀ ਹੈ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਕਰਦੇ ਹਨ ਅਤੇ ਦੇਸ਼ ਭਰ ’ਚ ਬਿਜਲੀ ਪੈਦਾ ਕਰਦੇ ਹਨ।