Skip to content
ਬਾਲੀਵੁੱਡ ਅਭਿਨੇਤਾ ਗੋਵਿੰਦਾ ਨਾਲ ਅੱਜ ਇੱਕ ਅਣਹੋਣੀ ਵਾਪਰ ਗਈ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਦੀ ਟੀਮ ਵੱਲੋਂ ਗੋਵਿੰਦਾ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀ ਲੱਤ ਵਿੱਚੋਂ ਗੋਲੀ ਵੀ ਕੱਢ ਦਿੱਤੀ ਗਈ ਹੈ। ਫਿਲਹਾਲ ਗੋਵਿੰਦਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੋਵਿੰਦਾ ਨੂੰ ਆਪਣੇ ਹੀ ਪਿਸਤੌਲ ਨਾਲ ਲੱਤ ਵਿੱਚ ਗੋਲੀ ਲੱਗੀ ਹੈ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ। ਗੋਵਿੰਦਾ ਤਿਆਰ ਹੋ ਕੇ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਰਿਵਾਲਵਰ ਕੇਸ ਵਿੱਚ ਰੱਖ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਹੱਥ ‘ਚੋਂ ਰਿਵਾਲਵਰ ਹੇਠਾਂ ਡਿੱਗੀ ਅਤੇ ਗੋਲੀ ਚਲ ਗਈ, ਜੋ ਕਿ ਉਨ੍ਹਾਂ ਦੇ ਪਰ ‘ਤੇ ਜਾ ਵੱਜੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਸਮੇਂ ਗੋਵਿੰਦਾ ਖਤਰੇ ਚੋਂ ਬਾਹਰ ਦੱਸਿਆ ਜਾ ਰਿਹਾ ਹੈ।
Related