ਜਲੰਧਰ(ਸੁੱਖਵੰਤ ਸਿੰਘ)- ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ। ਇਸੇ ਦੌਰਾਨ ਅੱਜ ਮਾਡਲ ਹਾਊਸ ਵਿਖੇ ਸੀਨੀਅਰ ਕਾਂਗਰਸੀ ਨੇਤਾ ਮੋਂਟੂ ਸਿੰਘ ਨੇ ਸਕੂਲਾਂ ਦੀਆਂ ਫੀਸਾਂ ਸੰਬੰਧੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ। ਇਸ ਦੌਰਾਨ ਉਨ੍ਹਾਂ ਕਿਹਾ ਜੋ ਸਰਕਾਰ ਧੱਕਾ ਕਰ ਰਹੀ ਹੈ। ਇਸ ਦਾ ਜਵਾਬ 2022 ਵਿਚ ਦਿੱਤਾ ਜਾਵੇਗਾ।
ਇਸ ਮੋਕੇ ਮਾਡਲ ਹਾਊਸ ਦੇ ਨਾਲ ਲੱਗਦੇ ਇਲਾਕੇ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ। ਜਿਨਾਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਆਪਣਾ ਰੋਸ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੂੁੰ ਚਾਹੀਦਾ ਹੈ ਕਿ ਬੱਚਿਆਂ ਦੀਆਂ ਦੋ-ਦੋ ਮਹੀਨਿਆਂ ਦੀਆਂ ਫੀਸਾਂ ਮੁਆਫ ਕੀਤੀਆਂ ਜਾਣ ਕਿਉਂਕਿ ਕੋਰੋਨਾ ਦੇ ਦੋਰ ਵਿਚ ਨਾ ਹੀ ਕਿਸੇ ਦਾ ਕਾਰੋਬਾਰ ਚੱਲ ਰਿਹਾ ਹੈ ਤੇ ਘਰ ਦਾ ਗੁਜ਼ਾਰਾ ਹੋਣਾ ਵੀ ਮੁਸ਼ਕਲ ਹੈ।
ਇਸ ਦੇ ਨਾਲ ਹੀ ਕਾਂਗਰਸੀ ਨੇਤਾ ਮੋਂਟੂ ਸਿੰਘ ਨੇ ਕਿਹਾ ਕਿ ਇਸ ਮੁੱਦੇ ਦਾ ਮਸਲਾ ਹੱਲ ਨਾ ਹੋ ਸਕਿਆ ਤਾਂ ਮੈਨੂੰ ਧਰਨੇ ਮਾਰਨ ’ਤੇ ਮਜ਼ਬੂਰ ਹੋਣਾ ਪਵੇਗਾ। ਇਸ ਦੇ ਨਾਲ ਹੀ ਉਨਹਾ ਕਿਹਾ ਕਿ ਜੇਕਰ ਕਾਂਗਰਸੀ ਨੇਤਾ ਵੋਟਾ ਮੰਗਣ ਆਏ ਤਾਂ ਉਨਹਾ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ’ਤੇ ਇੰਦਰਜੀਤ ਕੌਰ, ਕਮਲੇਸ਼ ਰਾਣੀ, ਸਿਮਰਨ ਕੌਰ, ਹਰਪ੍ਰੀਤ ਕੌਰ, ਸਿਮਰਨ ਅਰੋੜਾ,ਸ਼ਿਲਪਾ, ਰਮਨਪ੍ਰੀਤ ਸਿੰਘ ਅਜੇ ਕੁਮਾਰ ਅਤੇ ਹੋਰ ਵੀ ਲੋਕ ਸ਼ਾਮਿਲ ਸਨ।