Skip to content
ਜਲੰਧਰ-ਮੋਨੂ ਪੁਰੀ ਜਿਨ੍ਹਾਂ ਨੂੰ ਸਬਜੀ ਮੰਡੀ ਦਾ ਚੇਅਰਮੈਨ ਬਣਾਉਣ ਤੇ ਕੌਂਸਲਰ ਵਾਰਡ ਨੰਬਰ 50 ਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੇ ਆਪਣੇ ਦਫਤਰ ਦੇ ਵਿੱਚ ਬੁਲਾ ਕੇ ਮੋਨੂਪੁਰੀ ਜੀ ਦਾ ਸਨਮਾਨ ਕੀਤਾ।
ਮੋਨੂਪੁਰੀ ਜੀ ਨੇ ਦੱਸਿਆ ਕਿ ਜੋ ਵੀ ਸਬਜ਼ੀ ਮੰਡੀ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਜਿਸ ਤਰ੍ਹਾਂ ਮੰਡੀ ਦੇ ਵਿੱਚ ਗੰਦਗੀ ਅਤੇ ਜੋ ਗੁੰਡਾ ਅਨਸਰਾਂ ਨੇ ਇੱਥੇ ਗੰਦ ਪਾਇਆ ਹੈ ਉਹ ਵੀ ਸਾਫ ਕੀਤਾ ਮੋਨੂਪੁਰੀ ਜੀ ਨੇ ਵਿਸ਼ਵਾਸ ਦਵਾਇਆ ਕਿ ਮੰਡੀ ਦੇ ਵਿੱਚ ਜੋ ਵੀ ਲਾਈਟਾਂ ਦੀ ਸਮੱਸਿਆ ਹੈ ਉਹ ਵੀ ਜਲਦ ਤੋਂ ਜਲਦ ਦੂਰ ਕੀਤੀ ਜਾਵੇਗੀ ਅਤੇ ਜੋ ਵੀ ਇੱਥੇ ਗੁੰਡਾਗਰਦੀ ਦੇ ਨਾਲ ਜੋ ਗੁੰਡਾਗਰਦੀ ਟੈਕਸ ਲਿਆ ਜਾਂਦਾ ਹੈ ਜਾਂ ਵਾਧੂ ਪੈਸਾ ਵਸੂਲਿਆ ਜਾਂਦਾ ਹੈ ਉਸ ਤੇ ਵੀ ਠੱਲ ਪਾਈ ਜਾਵੇਗੀ।
ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਐਮਐਲਏ ਸ਼ੀਤਲ ਅੰਗਰਾਲ, ਸਨੀ ਬਤਰਾ, ਦਵਿੰਦਰ ਗੋਲਾ, ਨੀਰਜ ਕੁਮਾਰ, ਰਜੇਸ਼ ਜੱਜ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਜੋਤੀ ਟੰਡਨ,ਮਨਵਿੰਦਰ ਸਿੰਘ ਮਨੀ ਨਿਹੰਗ ਸ਼ਾਮਿਲ ਸਨ।
Post Views: 2,082