ਜਾਣਕਾਰੀ ਮੁਤਾਬਕ ਵਾਪੀ ਦੇ ਇਕ ਮਸ਼ਹੂਰ ਹੋਟਲ ‘ਚ ਬਾਰੋਟ ਪਰਿਵਾਰ ਦੇ ਪੰਜ ਸਾਲਾ ਬੇਟੇ ਦੀ ਜਨਮਦਿਨ ਪਾਰਟੀ ਚੱਲ ਰਹੀ ਸੀ। ਇਸ ਪਾਰਟੀ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨੱਚ-ਗਾ ਰਹੇ ਸਨ। ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਪਿਤਾ ਸਟੇਜ ਉਤੇ ਪਾਰਟੀ ਦਾ ਆਨੰਦ ਮਾਣ ਰਹੇ ਸਨ। ਫਿਰ ਯਾਮਿਨੀਬੇਨ ਨੇ ਆਪਣਾ ਸਿਰ ਆਪਣੇ ਪਤੀ ਦੇ ਮੋਢੇ ‘ਤੇ ਰੱਖਿਆ ਅਤੇ ਸਟੇਜ ਤੋਂ ਹੇਠਾਂ ਡਿੱਗ ਪਈ। ਇਸ ਕਾਰਨ ਪਾਰਟੀ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ।ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਲਈ ਖੁਸ਼ੀ ਦਾ ਮੌਕਾ ਸੋਗ ਵਿੱਚ ਬਦਲ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਨਮ ਦਿਨ ਦੇ ਜਸ਼ਨ ਦੌਰਾਨ ਹੀ ਬੇਟੇ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ।પુત્રના જન્મદિવસે જ પાર્ટીમાં માતાનુું હાર્ટ એટેકના કારણે નિધન…. pic.twitter.com/bQ0OCLQoqj
— jaydeep shah (@jaydeepvtv) September 15, 2024
