ਬਲਾਚੌਰ (ਤੇਜ਼ ਪ੍ਰਕਾਸ਼ ਖ਼ਾਸਾ) ਸ਼ਰਨਜੀਤ ਵਸਨੀਕ ਰੁੜਕੀ ਮੁਗ਼ਲਾਂ (ਬਲਾਚੌਰ) ਨੂੰ ਸਾਧਨ ਦੀ ਲੋੜ ਹੋਣ ਕਰਕੇ ਉਸ ਨੇ ਫੇਸਬੁੱਕ ਰਾਹੀਂ ਇੱਕ ਬੁਲਟ ਮੋਟਰਸਾਈਕਲ ਦੀ ਤਸਵੀਰ ਦੇਖੀ, ਜਿਸ ਦੀ ਕੀਮਤ ਪਚਵੰਜਾ ਹਜ਼ਾਰ ਸੀ। ਉਸ ਨੂੰ ਇਹ ਮੋਟਰਸਾਈਕਲ ਸਸਤਾ ਲੱਗਣ ਕਰਕੇ ਉਸ ਨੇ ਫੇਸਬੁੱਕ ਰਾਹੀਂ ਦਿੱਤੇ ਹੋਏ ਫੋਨ ਨੰਬਰ ਤੇ ਸੰਪਰਕ ਕੀਤਾ। ਸੰਪਰਕ ਕਰਨ ਤੋਂ ਬਾਅਦ ਬੁਲੇਟ ਮੋਟਰਸਾਈਕਲ ਵੇਚਣ ਵਾਲੇ ਵਿਅਕਤੀ ਨੇ ਆਪਣਾ ਫੌਜੀ ਦਾ ਆਈ ਡੀ ਕਾਰਡ ਤੇ ਆਧਾਰ ਕਾਰਡ ਤੇ ਮੋਟਰਸਾਈਕਲ ਦੀ ਬਿੱਲ ਦੀ ਰਸੀਦ ਭੇਜੀ।

    ਜਿਸ ਤੋਂ ਬਾਅਦ ਉਸ ਨੇ ਸ਼ਰਨਜੀਤ ਕੋਲੋਂ ਆਨਲਾਈ ਨ ਪੈਸੇ ਦੀ ਡਿਮਾਂਡ ਕੀਤੀ। ਸ਼ਰਨਜੀਤ ਨੇ ਫੌਜੀ ਦੀ ਪੱਦਵੀ ਦੇਖ ਕੇ ਜੋ ਕੀ ਦੇਸ਼ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦੀ ਪਦਵੀ ਤੇ ਭਰੋਸਾ ਕਰਦਿਆਂ ਹੋਇਆਂ ਸ਼ਰਨਜੀਤ ਨੇ ਪਹਿਲਾਂ ਚੁਤਾਲੀ ਹਜ਼ਾਰ ਛੇ ਸੌ ਰੁਪਏ ਉਨ੍ਹਾਂ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ। ਪੇਮੈਂਟ ਕਰਨ ਤੋਂ ਬਾਅਦ ਜਦੋਂ ਸ਼ਰਨਜੀਤ ਨੇ ਮੋਟਰਸਾਈਕਲ ਦੀ ਡਿਮਾਂਡ ਕੀਤੀ ਤਾਂ ਉਨ੍ਹਾਂ ਨੇ ਸ਼ਰਨਜੀਤ ਕੋਲੋਂ ਬਾਈ ਹਜ਼ਾਰ ਦੋ ਸੌ ਰੁਪਿਆ ਹੋਰ ਮੰਗੇ।

    ਜਦੋਂ ਇਸ ਸਬੰਧੀ ਸ਼ਰਨਜੀਤ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸ਼ਰਨਜੀਤ ਨੂੰ ਸ਼ੱਕ ਦੇ ਆਧਾਰ ਤੇ ਕਿਹਾ ਕਿ ਇਹ ਵਿਅਕਤੀ ਫਰਾਡ ਕਰ ਰਿਹਾ ਹੈ। ਜਦੋਂ ਸ਼ਰਨਜੀਤ ਨੇ ਉਨ੍ਹਾਂ ਤੋਂ ਪੈਸੇ ਵਾਪਸ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਦੇਣ ਤੋਂ ਮਨਾ ਕਰ ਦਿੱਤਾ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐੱਸ.ਐੱਚ.ਓ. ਭਾਰਤ ਮਸੀਹ ਲੱਦੜ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਕਾਲ ਡਿਟੇਲ ਲੈ ਕੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।