ਫਰੀਦਕੋਟ(ਵਿਪਨ ਮਿਤੱਲ) :- ਗਣਤੰਤਰ ਦਿਵਸ ਦੇ ਸਮਾਗਮ ਵਿੱਚ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੁਚੱਕ ਦਾ ਫਰੀਦਕੋਟ ਦੇ ਸਮਾਜ ਸੇਵੀ ਅਤੇ ਸੂਬਾ ਪ੍ਰਧਾਨ ਫਰੀਡਮ ਫਾਈਟਰ ਡੀਪੇਂਡੇਨਟ ਐਸੋਸੀਏਸ਼ਨ ਸ਼੍ਰੀ ਸੁਰੇਸ਼ ਅਰੋੜਾ ਦਾ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਨਾਲ ਉਸ ਸਮੇਂ ਪੇਚ ਫਸ ਗਿਆ ਜਦੋਂ ਉਹ ਪ੍ਰਸਾਸ਼ਨ ਵੱਲੋਂ ਸੁਤੰਤਰਤਾ ਸੰਗਰਾਮੀਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਉਹਨਾ ਕੋਲ ਪਹੁੰਚੇ ਤਾਂ ਸ਼੍ਰੀ ਸੁਰੇਸ਼ ਅਰੋੜਾ ਨੇ ਮੰਤਰੀ ਤੋਂ ਸਨਮਾਨ ਲੈਣ ਤੋਂ ਇੰਨਕਾਰ ਕੇ ਦਿੱਤਾ ਮੰਤਰੀ ਦੇ ਨਾਲ ਹਲਕੇ ਦੇ ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ,ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ, ਡੀ.ਐਸ. ਪੀ. ਸ: ਬੂਟਾ ਸਿੰਘ ਵੀ ਮੌਜੂਦ ਸਨ।ਸ਼੍ਰੀ ਸੁਰੇਸ਼ ਅਰੋੜਾ ਨੇ ਮੰਤਰੀ ਨੂੰ ਕਿਹਾ ਕਿ 365 ਦਿਨਾਂ ਵਿੱਚੋਂ 363 ਦਿਨ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆ ਦੇ ਪਰਿਵਾਰਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਅਤੇ 2 ਦਿਨ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਤੇ ਸਨਮਾਨ ਕਰਨ ਦੀ ਯਾਦ ਆ ਜਾਂਦੀ ਹੈ।ਇਸ ਕਰਕੇ ਮੈਂ ਸਨਮਾਨ ਨਹੀਂ ਲੈਣਾ ਚਾਹੁੰਦਾ। ਮੰਤਰੀ ਨੇ ਕਾਰਣ ਜਾਨਣਾ ਚਾਹਿਆ ਤਾਂ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕ ਹਿੱਤ ਵਿੱਚ ਇੱਕ ਸ਼ਿਕਾਇਤ ਕੀਤੀ ਸੀ ਕਿ ਬਠਿੰਡਾ ਦੇ ਇੱਕ ਵਿਅਕਤੀ ਵੱਲੋਂ ਘੰਟਾ ਘਰ ਚੌਂਕ ਵਿਖੇ ਮਾਰਚ 2023 ਵਿੱਚ ਨਗਰ ਕੌਂਸਲ ਫਰੀਦਕੋਟ ਦੀ ਜਗ੍ਹਾ ਤੇ ਨਜਾਇਜ ਕਬਜਾ ਕੀਤਾ ਗਿਆ ਹੈ ਅਤੇ ਇਹ ਨਜਾਇਜ ਕਬਜਾ ਕਿਸੇ ਵਿਅਕਤੀ ਨੇ 5,70,000/ਰੁਪਏ ਪ੍ਰਾਪਤ ਕਰਕੇ ਕਰਵਾਇਆ ਸਬੂਤ ਵਜੋਂ ਦਸਤਾਵੇਜ਼ ਵੀ ਮੁੱਹਈਆ ਕਰਵਾਏ ਗਏ।ਇਸ ਦੌਰਾਨ ਨਗਰ ਕੌਂਸਲ ਫਰੀਦਕੋਟ ਕਬਜਾ ਧਾਰਕਾਂ ਦਾ ਤਿੰਨ ਵਾਰ ਸਮਾਨ ਵੀ ਚੁੱਕ ਕੇ ਲਿਆਈ, ਬਿਜਲੀ ਬੋਰਡ ਨੇ ਓਥੇ ਲੱਗਾ ਬਿਜਲੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ।ਸ਼੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਨਗਰ ਕੌਂਸਲ ਦੀ ਸਰਕਾਰੀ ਜਗ੍ਹਾ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚਿਆ ਅਤੇ ਖਰੀਦਿਆ ਅਤੇ ਸਬੰਧਿੰਤ ਕਾਰਜ ਸਾਧਕ ਅਫਸਰ ਵਿਰੁੱਧ ਕਾਰਵਾਈ ਕੀਤੀ ਜਾਵੇ। ਮਿਤੀ 3/10/2023 ਨੂੰ ਨਗਰ ਕੌਂਸਲ ਫਰੀਦਕੋਟ ਨੇ ਐਸ ਐਚ ਓ ਸਿਟੀ ਫਰੀਦਕੋਟ ਨੂੰ ਲੋੜੀਂਦੀ ਕਾਰਵਾਈ ਲਈ ਲਿਖਿਆ ਪਰ ਪੁਲਿਸ ਨੇ ਸਿਆਸੀ ਦਬਾਅ ਦੇ ਚਲਦਿਆਂ ਕੋਈ ਕਾਰਵਾਈ ਨਹੀਂ ਕੀਤੀ ਫੇਰ ਸੁਰੇਸ਼ ਅਰੋੜਾ ਨੇ ਮਿਤੀ 10 ਜਨਵਰੀ ਨੂੰ ਐਸ. ਐਚ. ਓ. ਸਿਟੀ ਕੋਤਵਾਲੀ ਫਰੀਦਕੋਟ ਨੂੰ ਦੋਸ਼ੀਆਂ ਵਿਰੁੱਧ ਅਤੇ 3/10/2023 ਵਾਲਾ ਨਗਰ ਕੌਂਸਲ ਫਰੀਦਕੋਟ ਦਾ ਪੱਤਰ ਖੁਰਦ ਬੁਰਦ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਜਿਸ ਦਾ ਉਤਾਰਾ ਐਸ.ਐਸ. ਪੀ. ਫਰੀਦਕੋਟ,ਅਤੇ ਆਈ. ਜੀ .ਫਰੀਦਕੋਟ ਰੇਂਜ ਨੂੰ ਦਸਤੀ ਭੇਜਿਆ ਗਿਆ।ਜਿਸ ਤੇ ਪੁਲਿਸ ਵੱਲੋਂ ਸਿਆਸੀ ਦਬਾਅ ਦੇ ਕਰਨ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੀ ਅਰੋੜਾ ਨੇ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਈਆਂ ,ਮੰਤਰੀ, ਡੀ.ਸੀ . ਅਤੇ ਡੀ.ਐਸ.ਪੀ. ਉਹਨਾ ਨੂੰ ਮਨਾਉਂਦੇ ਰਹੇ ਜਦੋਂ ਕਿ ਐੱਮ.ਐਲ. ਏ. ਸ: ਗੁਰਦਿੱਤ ਸਿੰਘ ਸੇਖੋਂ ਨੇ ਚੁੱਪੀ ਧਾਰੀ ਰੱਖੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕਾਂਗਰਸ ਦੇ ਰਾਜ ਵਿੱਚ ਪੁਰਾਣੀ ਕੈਂਟ ਤੇ ਨਜਾਇਜ ਕਬਜੇ ਨੂੰ ਲੈ ਕੇ ਸ ਗੁਰਦਿੱਤ ਸਿੰਘ ਸੇਖੋਂ ਨੇ ਪੂਰਾ ਰੌਲਾ ਪਾਇਆ ਸੀ ਪਰ ਘੰਟਾ ਘਰ ਚੌਂਕ ਫਰੀਦਕੋਟ ਵਿਖੇ ਨਜਾਇਜ ਕਬਜੇ ਤੇ ਚੁੱਪ ਕਿਉਂ ? ਮੰਤਰੀ ਅਤੇ ਡੀ. ਸੀ. ਫਰੀਦਕੋਟ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਵਿਸ਼ਵਾਸ਼ ਦਿਵਾਉਣ ਤੇ ਸੁਰੇਸ਼ ਅਰੋੜਾ ਨੇ ਸਨਮਾਨ ਪ੍ਰਾਪਤ ਕੀਤਾ ਤੇ ਕਿਹਾ ਕਿ ਜੇਕਰ ਨਜਾਇਜ ਕਬਜਾ ਖਾਲੀ ਨਾ ਕਰਵਾਇਆ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਸਾਡੀ ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਅਤੇ ਸਾਡੇ ਪਰਿਵਾਰਾਂ ਦੇ ਨੌਜਵਾਨ ਆਪਣੇ ਹੱਕਾਂ ਦੀ ਖਾਤਰ ਟੈਂਕੀਆਂ ਉੱਪਰ ਚੜੇ ਹੋਏ ਹਨ।ਸਰਕਾਰ ਵੱਲੋਂ ਕੇਵਲ 15 ਅਗਸਤ ਅਤੇ 26ਜਨਵਰੀ ਨੂੰ ਸੁਤੰਤਰਤਾ ਸੰਗਰਾਮੀਆ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਇੱਕ ਡਰਾਮਾ ਹੈ।ਉਹਨਾ ਕਿਹਾ ਕਿ ਅਜਾਦੀ ਘੁਲਾਟੀਆਂ ਵੱਲੋਂ ਦੇਸ਼ ਦੀ ਅਜਾਦੀ ਲਈ ਦਿੱਤੀਆਂ ਕੁਰਬਾਨੀਆਂ ਕਰਨ ਹੀ ਮੰਤਰੀ ਅਤੇ ਅਫਸਰ ਸੰਵਿਧਾਨਿਕ ਅਤੇ ਪ੍ਰਸਾਸ਼ਨਿਕ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ।