mukesh-ambani

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬਰਕਸ਼ਾਇਰ ਹੈਥਵੇਅ ਦੇ ਵਾਰਨ ਬਫੇ, ਗੂਗਲ ਦੇ ਲੈਰੀ ਪੇਜ ਤੇ Serge brin ਨੂੰ ਪਿੱਛੇ ਛੱਡ ਹੁਣ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ ‘ਚ ਪੂਰੇ ਏਸ਼ੀਆ ਤੋਂ ਮੁਕੇਸ਼ ਅੰਬਾਨੀ ਦਾ ਨਾਂ ਹੈ। ਫੋਬਰਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 70 ਅਰਬ ਡਾਲਰ ‘ਤੇ ਪਹੁੰਚ ਗਈ ਹੈ।
ਫੋਰਬਸ ਅਨੁਸਾਰ ਅੰਬਾਨੀ ਦੀ ਕੁੱਲ ਜਾਇਦਾਦ 70 ਅਰਬ ਡਾਲਰ ‘ਤੇ ਪਹੁੰਚ ਗਈ ਹੈ। 20 ਦਿਨ ਪਹਿਲਾਂ 20 ਜੂਨ ਨੂੰ ਅੰਬਾਨੀ 9ਵੇਂ ਸਥਾਨ ‘ਤੇ ਸਨ। ਇਸ ਦੇ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਰਿਕਾਡਰ ਤੋੜ ਤੇਜ਼ੀ ਨਾਲ ਅੰਬਾਨੀ ਦੀ ਜਾਇਦਾਦ ਵਿਚ 5.4 ਅਰਬ ਡਾਲਰ ਦਾ ਵਾਧਾ ਹੋਇਆ। 20 ਜੂਨ ਨੂੰ ਅੰਬਾਨੀ ਦੀ ਕੁੱਲ ਜਾਇਦਾਦ 64.5 ਅਰਬ ਡਾਲਰ ਸੀ। ਇਹੀ ਨਹੀਂ ਭਾਰਤੀ ਕੰਪਨੀ ਜਗਤ ਵਿਚ ਰਿਲਾਇੰਸ ਨੇ ਇਸ ਹਫ਼ਤੇ 12 ਲੱਖ ਕਰੋੜ ਰੁਪਏ ਦਾ ਵੀ ਇਤਿਹਾਸ ਲਿਖਿਆ। ਫੋਰਬਸ ਰਿਅਲ ਟਾਈਮ ਬਿਲੀਨੇਅਰ ਰੈਂਕਿੰਗਸ ਵਿਚ ਜਾਇਦਾਦ ਦਾ ਮੁਲਾਂਕਣ ਸ਼ੇਅਰ ਦੀ ਕੀਮਤ ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ। ਇਹ ਹਰ 5 ਮਿੰਟ ਵਿਚ ਅਪਡੇਟ ਹੁੰਦਾ ਹੈ।

    ਰਿਲਾਇੰਸ ਵਿਚ ਅੰਬਾਨੀ ਦਾ ਸ਼ੇਅਰ 42 ਫ਼ੀਸਦੀ ਹੈ। ਅੱਜ ਬੀ.ਐਸ.ਈ. ਵਿਚ ਰਿਲਾਇੰਸ ਦਾ ਸ਼ੇਅਰ 2.95 ਫ਼ੀਸਦੀ ਅਰਥਾਤ 53.90 ਰੁਪਏ ਵੱਧ ਕੇ 1878.50 ਰੁਪਏ ‘ਤੇ ਪਹੁੰਚ ਗਿਆ। ਫੋਰਬਸ ਦੀ ਅੱਜ ਦੇ 10 ਸਭ ਤੋਂ ਵੱਡੇ ਧਨਕੁਬੇਰਾਂ ਦੀ ਸੂਚੀ ਵਿਚ ਜੇਫ ਬੇਜੋਸ 188.2 ਅਰਬ ਡਾਲਰ ਨਾਲ ਪਹਿਲੇ ਨੰਬਰ ‘ਤੇ ਹਨ। ਦੂਜੇ ਨੰਬਰ ‘ਤੇ ਬਿਲ ਗੇਟਸ 110.70 ਅਰਬ ਡਾਲਰ, ਬਰਨਾਡਰ ਆਰਨੋਲਟ ਫੈਮਿਲੀ ਤੀਜੇ ਨੰਬਰ ‘ਤੇ (108.8 ਅਰਬ ਡਾਲਰ), ਮਾਕਰ ਜ਼ੁਕਰਬਰਗ ਚੌਥੇ ਨੰਬਰ ‘ਤੇ (90 ਅਰਬ ਡਾਲਰ), ਸਟੀਵ ਬਾਲਮਰ ਪੰਜਵੇਂ ਨੰਬਰ ‘ਤੇ (74.5 ਅਰਬ ਡਾਲਰ), ਲੈਰੀ ਏਲੀਸਨ ਛੇਵੇਂ ਨੰਬਰ ‘ਤੇ (73.4 ਅਰਬ ਡਾਲਰ), ਮੁਕੇਸ਼ ਅੰਬਾਨੀ ਸੱਤਵੇਂ ਨੰਬਰ ‘ਤੇ (70.10 ਅਰਬ ਡਾਲਰ) ਹਨ। ਇਸ ਦੇ ਬਾਅਦ ਵਾਰੇਨ ਬਫੇਟ, ਉਸ ਦੇ ਬਾਅਦ ਲੈਰੀ ਪੇਜ ਅਤੇ ਸਰਜੀ ਬਰਿਨ ਹਨ।