ਜਲੰਧਰ(ਵਿੱਕੀ ਸੂਰੀ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ( ਪਾਵਨ ਇਤਿਹਾਸਕ ਅਸਥਾਨ) ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਤੋਂ ਪੰਜ ਪਿਆਰੇ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ ਗਿਆ। ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਇਲਾਕੇ ਦੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ।

    ਇਸ ਨਗਰ ਕੀਰਤਨ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਧਾਰਮਿਕ ਜੱਥੇਬੰਦੀਆਂ,ਇਸਤਰੀ ਸਤਿਸੰਗ ਸੱਭਾਵਾਂ,ਸੇਵਾ ਸੁਸਾਇਟੀਆਂ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤਕ ਆਗੂਆਂ ਨੇਂ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਮੌਕੇ ਨਿਹੰਗ ਸਿੰਘ ਸਭਾ ਵਲੋਂ ਕੁਲਵੰਤ ਸਿੰਘ ਨਿਹੰਗ ਦੀ ਸਰਪ੍ਰਸਤੀ ਹੇਠ ਸ਼ਬਦੀ ਜੱਥਾ ਨਗਰ ਕੀਰਤਨ ’ਚ ਸ਼ਾਮਲ ਹੋਇਆ ਅਤੇ ਗ੍ਰੀਨ ਐਵੀਨਿਓ ਤੋਂ ਸੁਖਮਨੀ ਸੇਵਾ ਸੋਸਾਇਟੀ ਵਲੋਂ ਮਾਸਟਰ ਮਹਿੰਦਰ ਸਿੰਘ ਅਨੇਜਾ ਵੀ ਸ਼ਬਦੀ ਜੱਥਾ ਲੈਕੇ ਸ਼ਾਮਲ ਹੋਏ।ਇਸ ਮੌਕੇ ਸਾਬਕਾ ਐੱਮ ਐੱਲ ਏ ਸੁਸ਼ੀਲ ਰਿੰਕੂ ਪਹੁੰਚੇ। ਇਸ ਦੋਰਾਨ ਸਾਬਕਾ ਕੌਂਸਲਰ ਅਤੇ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ।

    ਇਸ ਮੌਕੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਪਾਵਨ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰੇ।ਇਸ ਦੋਰਾਨ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵਲੋ ਵੰਨ-ਸੁਵੰਨੇ ਲੰਗਰ ਵੀ ਲਗਾਏ। ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਤੋਂ ਆਰੰਭ ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ,ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਹਰਜੀਤ ਸਿੰਘ ਬਾਬਾ, ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਗੁਰਜੀਤ ਸਿੰਘ ਪੋਪਲੀ,ਦਵਿੰਦਰ ਸਿੰਘ ਅਲੱਗ,ਸੁਖਜਿੰਦਰ ਸਿੰਘ ਅਲਗ,ਨਵਜੋਤ ਸਿੰਘ ਮਾਲਟਾ,ਲੱਕੀ,ਗੁਰਸ਼ਰਨ ਸਿੰਘ ਸ਼ਨੂੰ, ਸੰਨੀ ਧੰਜਲ,ਸਨੀ ਗੁਗਨਾਨੀ, ਨਰਿੰਦਰ ਨੰਦਾ ਸ਼ਾਮਲ ਸਨ।