ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਪੰਜਾਬ ਦੇ ਫਿਰੋਜ਼ਪਰ ’ਚ ਰੈਲੀ ਨੂੰ ਸੰਬੋਧਨ ਕਰਨ ਸੀ ਪਰ ਸੁਰੱਖਿਆ ਕਾਰਣਾਂ ’ਚ ਅਣਗਹਿਲੀ ਕਾਰਨ ਉਨ੍ਹਾਂ ਦਾ ਇਹ ਦੌਰਾ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਦ ਬਠਿੰਡਾ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਨ੍ਹਾਂ ਉੱਥੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ “ਆਪਣੇ ਸੀ.ਐੱਮ. ਨੂੰ ਧੰਨਵਾਦ ਕਹਿਣਾ, ਕੀ ਮੈਂ ਬਠਿੰਡਾ ਹਵਾਈ ਅੱਡੇ ਤੱਕ ਜ਼ਿੰਦਾ ਵਾਪਸ ਪਰਤ ਆਇਆ।


    ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ਿਰੋਜ਼ਪੁਰ ਰੈਲੀ ’ਚ ਆਉਣਾ ਰੱਦ ਹੋ ਗਿਆ ਹੈ। ਸੁਰੱਖਿਆ ਕਾਰਣਾਂ ਅਤੇ ਖ਼ਰਾਬ ਮੌਸਮ ਕਰਕੇ ਪ੍ਰਧਾਨ ਮੰਤਰੀ ਮੋਦੀ ਦਾ ਫਿਰੋਜ਼ਪੁਰ ਦੌਰਾ ਰੱਦ ਕੀਤਾ ਗਿਆ। ਪੰਜਾਬ ਪੁੱਜਣ ’ਤੇ ਉਹ ਸਭ ਤੋਂ ਪਹਿਲਾਂ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੀਆਂ ਸਮਾਰਕਾਂ ’ਤੇ ਗਏ ਅਤੇ ਉਥੋਂ ਉਨ੍ਹਾਂ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਹ ਹੁਸੈਨੀਵਾਲਾ ਤੋਂ ਹੀ ਵਾਪਸ ਦਿੱਲੀ ਪਰਤ ਗਏ।