NASA ਨੇ ਜਾਰੀ ਕੀਤੀ ਖ਼ੌਫਨਾਕ ਵੀਡੀਓ !

ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਬਹੁਤੇ ਵਿਕਸਤ ਦੇਸ਼ ਵੱਧ ਤੋਂ ਵੱਧ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰ ਰਹੇ ਹਨ। ਇਸ ਦੌਰਾਨ ਅਮਰੀਕੀ ਪੁਲਾੜ ਏਜੰਸੀ (NASA) ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਪੂਰੀ ਦੁਨੀਆ ‘ਤੇ ਕਾਰਬਨ ਡਾਈਆਕਸਾਈਡ (Co2) ਦੇ ਬੱਦਲ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ‘ਚ ਕਾਰਬਨ ਡਾਈਆਕਸਾਈਡ ਦੇ ਬੱਦਲ ਛਾਏ ਹੋਏ ਹਨ।ਇਹ ਮੈਪ ਖਾਸ ਕੰਪਿਊਟਰ ਤੇ ਮਾਡਲਾਂ ਰਾਹੀਂ ਬਣਾਇਆ ਗਿਆ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਾਡੇ ਵਾਯੂਮੰਡਲ ‘ਚ ਕਾਰਬਨ ਡਾਈਆਕਸਾਈਡ ਘੁਲ ਰਹੀ ਹੈ। ਨਾਸਾ ਦੇ ਵਿਗਿਆਨੀ ਲੈਸਲੀ ਓਟ ਮੁਤਾਬਕ ਚੀਨ, ਅਮਰੀਕਾ ਤੇ ਦੱਖਣੀ ਏਸ਼ੀਆ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰ ਰਹੇ ਹਨ।

GEOS ਮਾਡਲ ਰਾਹੀਂ ਮਿਲੀ ਜਾਣਕਾਰੀ

ਕਾਰਬਨ ਡਾਈਆਕਸਾਈਡ ਦਾ ਇਹ ਮੈਪ GEOS ਨਾਂ ਦੇ ਇਕ ਮਾਡਲ ਦੀ ਵਰਤੋਂ ਕਰ ਕੇ ਬਣਾਇਆ ਗਿਆ, ਗੋਡਾਰਡ ਅਰਥ ਆਬਜ਼ਰਵਿੰਗ ਸਿਸਟਮ ਦਾ ਛੋਟਾ ਰੂਪ ਹੈ।GEOS ਇਕ ਹਾਈ-ਰੈਜ਼ਿਓਲੂਸ਼ਨ ਮੌਸਮ ਪੁਨਰ-ਵਿਸ਼ਲੇਸ਼ਣ ਮਾਡਲ ਹੈ ਜੋ ਇਕ ਸੁਪਰ ਕੰਪਿਊਟਰ ਰਾਹੀਂ ਆਪਰੇਟ ਕੀਤਾ ਜਾਂਦਾ ਹੈ। ਇਸ ਸਿਸਟਮ ਰਾਹੀਂ ਵਾਯੂਮੰਡਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਂਦੀ ਹੈ।

ਜੰਗਲ ‘ਚ ਫੈਲੀ ਅੱਗ ਕਾਰਨ ਵਧ ਰਹੀ ਕਾਰਬਨ ਡਾਈਆਕਸਾਈਡ

ਜ਼ਿਆਦਾਤਰ ਕਾਰਬਨ ਡਾਈਆਕਸਾਈਡ ਨਿਕਾਸੀ ਅਫਰੀਕਾ ਤੇ ਦੱਖਣੀ ਅਮਰੀਕਾ ਦੇ ਜੰਗਲਾਂ ਦੀ ਅੱਗ ਤੋਂ ਪੈਲ ਰਹੀ ਹੈ। ਇਸ ਦੇ ਨਾਲ ਹੀ ਤੇਲ ਤੇ ਕੋਲਾ ਸਾੜਨ ਨਾਲ ਵੀ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਹੁੰਦੀ ਹੈ। ਨਾਸਾ ਦੀ ਰਿਪੋਰਟ ਅਨੁਸਾਰ ਮਈ 2024 ‘ਚ ਕੁਝ ਥਾਵਾਂ ‘ਤੇ ਵਾਯੂਮੰਡਲ ‘ਚ ਕਾਰਬਨ ਡਾਈਆਕਸਾਈਡ ਦੀ ਮਾਤਰਾ 427 ਹਿੱਸੇ ਪ੍ਰਤੀ ਮਿਲੀਅਨ ਦਰਜ ਕੀਤੀ ਗਈ ਹੈ।

https://x.com/welcomepunjab/status/1819606553122443764