ਨਵੀਂ ਦਿੱਲੀ—ਬਾਬਰੀ ਮਸੀਤ ਕੇਸ ‘ਚ ਸਾਰੇ ਦੋਸ਼ੀ ਬਰੀ ਹੋ ਗਏ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਅਯੁੱਧਿਆ ‘ਚ 6 ਦਸੰਬਰ 1992 ਨੂੰ ਬਾਬਰੀ ਮਸੀਤ ਦਾ ਵਿਵਾਦਿਤ ਢਾਂਚਾ ਢਾਹੇ ਜਾਣ ਦੇ ਮਾਮਲੇ ‘ਤੇ ਅੱਜ ਫੈਸਲਾ ਆਇਆ ਹੈ। ਉੱਧਰ ਇਸ ਫੈਸਲੇ ਤੋਂ ਪਹਿਲਾਂ ਅਯੁੱਧਿਆ ਸਮੇਤ ਸਮੁੱਚੇ ਉੱਤਰ ਪ੍ਰਦੇਸ਼ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਐੱਸ ਕੇ ਯਾਦਵ ਨੇ 32 ਦੋਸ਼ੀਆਂ ਦੇ ਸਾਹਮਣੇ  ਫੈਸਲਾ ਸੁਣਾਇਆ। ਹਾਲਾਂਕਿ ਕਈ ਦੋਸ਼ੀ ਵੀਡੀਓ ਕਾਂਫ੍ਰੈਸਿੰਗ ਦੇ ਰਾਹੀਂ ਅਦਾਲਤ ‘ਚ ਆਪਣੀ ਹਾਜ਼ਰੀ ਦਰਜ ਕਰਵਾਉਣ ਗਏ ਪਰ ਇਸ ‘ਚੋਂ ਕੁਝ ਨਿੱਜੀ ਤੌਰ ‘ਤੇ ਅਦਾਲਤ ‘ਚ ਮੌਜੂਦ ਹੋਏ। ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਮੇਤ ਕੁੱਲ 32 ਲੋਕ ਇਸ ‘ਚ ਦੋਸ਼ੀ ਸਨ। ਬਾਬਰੀ ਮਾਮਲੇ ‘ਚ ਕੁੱਲ 49 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਸੀ, ਇਸ ‘ਚੋਂ 17 ਦਾ ਦਿਹਾਂਤ ਹੋ ਚੁੱਕਾ ਸੀ।

    ਕਰੀਬ 28 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਆਉਣ ਵਾਲੇ ਇਤਿਹਾਸਿਤ ਫੈਸਲੇ ਦੀ ਸੰਵੇਦਸ਼ੀਲਤਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਨੇਪਾਲ ਸੀਮਾ ਸਮੇਤ ਸਾਰੇ ਜ਼ਿਲਿਆਂ ‘ਚ ਸੁਰੱਖਿਆ ਫੋਰਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਮੌਕੇ ‘ਤੇ ਰਾਮ ਦੀ ਨਗਰੀ ਅਯੁੱਧਿਆ ‘ਚ ਸੁਰੱਖਿਆ ਫੋਰਸ ਦੀ ਤਿੱਖੀ ਨਜ਼ਰ ਸੀ। ਜਿਥੇ ਫੈਸਲੇ ਦੇ ਸਮੇਂ ਕੁਝ ਦੋਸ਼ੀ ਮੌਜੂਦ ਸਨ।

    PunjabKesari

    ਦੋਸ਼ੀਆਂ ਦੇ ਵਕੀਲਾਂ ਸਮੇਤ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਅਦਾਲਤ ‘ਚ ਨਿੱਜੀ ਤੌਰ ‘ਤੇ ਹਾਜ਼ਿਰ ਰਹਿਣ ਦੀ ਛੋਟ ਦਿੱਤੀ ਗਈ ਸੀ। ਉਨ੍ਹਾਂ ਨੇ ਵੀਡੀਓ ਕਾਂਫ੍ਰੈਸਿੰਗ ਰਾਹੀਂ ਆਪਣੀ ਮੌਜੂਦਗੀ ਅਦਾਲਤ ‘ਚ ਦਰਜ ਕਰਵਾਈ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਸ ਤਾਇਨਾਤ ਸੀ। ਇਸ ਤਰ੍ਹਾਂ ਕੋਰੋਨਾ ਇੰਫੈਕਸ਼ਨ ਤੋਂ ਪ੍ਰਭਾਵਿਤ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਲਾਵਾ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਲਗਾਤਾਰ ਆਕਸੀਜ਼ਨ ‘ਤੇ ਚੱਲ ਰਹੇ ਸਨ ਮਹੰਤ ਗੋਪਾਲ ਦਾਸ ਅਦਾਲਤ ‘ਚ ਹਾਜ਼ਿਰ ਨਹੀਂ ਹੋਏ। ਮਾਮਲੇ ਦੇ ਦੋਸ਼ੀ ਪ੍ਰਧਾਨ ਸਮੇਤ ਕੁਝ ਦੋਸ਼ੀਆਂ ਨੂੰ ਵੀ ਬਿਮਾਰੀ ਦੇ ਕਾਰਨ ਅਦਾਲਤ ‘ਚ ਮੌਜੂਦ ਰਹਿਣ ਤੋਂ ਛੋਟ ਪ੍ਰਦਾਨ ਕੀਤੀ ਗਈ ਸੀ।

    PunjabKesari