
Skip to content
ਲੁਧਿਆਣਾ ਵਿਚ ਬੀਤੀ ਰਾਤ 9 ਵਜੇ ਗੁਆਂਢੀਆਂ ਦੀ ਲੜਾਈ ਵਿਚ ਬਚਾਅ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਬਦਮਾਸ਼ਾਂ ਨੇ ਸ਼ਰੇਆਮ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਸ਼ਿਮਲਾਪੁਰੀ ਦੇ ਸੂਰਜ ਨਗਰ ਇਲਾਕੇ ਦੀ ਹੈ।ਸ਼ਿਮਲਾਪੁਰੀ ਦੇ ਸੂਰਜ ਨਗਰ ਵਾਸੀ 41 ਸਾਲਾ ਗੁਰਦੀਪ ਸਿੰਘ ਸੋਨੂੰ ਵੈਲਡਿੰਗ ਦਾ ਕੰਮ ਕਰਦਾ ਸੀ। ਵਿਦੇਸ਼ ਜਾਣ ਲਈ ਉਸ ਦਾ ਵੀਜ਼ਾ ਕੁਝ ਦਿਨਾਂ ਬਾਅਦ ਆਉਣ ਵਾਲਾ ਸੀ। ਉਸ ਨੇ ਵਿਦੇਸ਼ ਵਿਚ ਨੌਕਰੀ ਲਈ ਅਪਲਾਈ ਕੀਤਾ ਹੋਇਆ ਸੀ। ਸੋਨੂੰ ਦੇ ਦੋ ਬੱਚੇ ਹਨ। ਉਸ ਦੀ ਮੌਤ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।ਇਲਾਕੇ ਵਿਚ ਦੀਪੂ ਨਾਂ ਦਾ ਨੌਜਵਾਨ ਦੀ ਆਪਣੇ ਮਾਮੇ ਤੇ ਉਸ ਦੀ ਧੀ ਨਾਲ ਝੜਪ ਹੋ ਰਹੀ ਸੀ। ਗੁਰਦੀਪ ਉਨ੍ਹਾਂ ਦੀ ਲੜਾਈ ਨੂੰ ਸ਼ਾਂਤ ਕਰਵਾਉਣ ਗਿਆ ਸੀ। ਮਾਮਲਾ ਸ਼ਾਂਤ ਕਰਵਾ ਕੇ ਅਜੇ ਉਹ ਆਪਣੇ ਘਰ ਤੋਂ ਕੁਝ ਦੂਰੀ ‘ਤੇ ਹੀ ਪਹੁੰਚਿਆ ਸੀ ਕਿ ਦੀਪੂ ਦੇ ਮਾਮੇ ਦੀ ਧੀ ਸੀਮਾ ਨੇ ਕੁਝ ਹਥਿਆਰਬੰਦ ਨੌਜਵਾਨਾਂ ਨੂੰ ਮੌਕੇ ‘ਤੇ ਬੁਲਾ ਲਿਆ। ਉਨ੍ਹਾਂ ਨੇ ਗੁਰਦੀਪ ਸਿੰਘ ਨਾਲ ਮਾਰਕੁਟਾਈ ਕੀਤੀ।ਉਸ ਨੇ ਭੱਜ ਕੇ ਜਾਨ ਬਚਾਉਣੀ ਚਾਹੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ।ਗੁਰਦੀਪ ਸਿੰਘ ਦੀ ਗਰਦਨ ‘ਤੇ ਵਾਰ ਕੀਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿਚ ਜਦੋਂ ਗੁਰਦੀਪ ਸਿੰਘ ਨੂੰ ਲਿਆਂਦਾ ਗਿਆ ਤਾਂ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਤਲਵਾਰ ਦਾ ਕੱਟ ਲਗਭਗ 4 ਇੰਚ ਤੱਕ ਡੂੰਘਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਫਿਲਹਾਲ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।Related