ਜਲੰਧਰ(ਸਾਗਰ ਸ਼ਰਮਾ)-ਯੂਥ ਐਸੋਸੀਏਸ਼ਨ ਆਫ ਜਲੰਧਰ NGO ਦੇ ਮੈਂਬਰਾਂ ਨੇ ਜ਼ਖਮੀ ਵੱਛੇ ਦਾ ਇਲਾਜ ਕੀਤਾ। ਉਹਨਾਂ ਨੇ ਦੱਸਿਆ ਕਿ ਜਦੋਂ ਸਥਾਨਕ ਮੁਹੱਲਾ ਗੋਪਾਲ ਨਗਰ ਵਿੱਚ ਇੱਕ ਵੱਛਾ ਜ਼ਖਮੀ ਹਾਲਤ ਵਿੱਚ ਘੁੰਮ ਰਿਹਾ ਸੀ।

    ਉਹਨਾਂ ਨੇ ਪ੍ਰਧਾਨ ਅਰਵਿੰਦ ਕੁਮਾਰ ਅਗਰਵਾਲ ਜੀ ਨੂੰ ਸੂਚਿਤ ਕੀਤਾ ਅਤੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਗਿਆ। ਇਲਾਜ ਕਰਨ ਉਪਰੰਤ ਵੱਛੇ ਨੂੰ ਪਸ਼ੂ ਪਾਲਣ ਵਿਭਾਗ ਹਵਾਲੇ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਸਨ ਆਯਾਂਸ਼, ਪ੍ਰਿਯਾਂਸ਼ ਅਤੇ ਗੌਤਮ ਕੁਮਾਰ ।