
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਅੱਜ ਹੰਭਲਾ ਫਾਊਂਡੇਸ਼ਨ ਪੰਜਾਬ ਰਾਹੀਂ ਹੜ੍ਹ ਪੀੜ੍ਹਤਾਂ ਨੂੰ ਮਾਲੀ ਸਹਾਇਤਾ ਦੇ ਕੇ ਮਦਦ ਕੀਤੀ ਗਈ। ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਹੰਭਲਾ ਫਾਊਂਡੇਸ਼ਨ ਪੰਜਾਬ ਦੇ ਮੁੜ੍ਹ ਵਸੇਬਾ ਕੈਂਪ ਵਿੱਚ ਪ੍ਰਸਿੱਧ ਲੇਖਕ ਅਤੇ ਗਾਇਕ ਨਿੰਦਰ ਘੁਗਿਆਣਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਓਹਨਾ ਵੱਲੋਂ ਜਿਥੇ ਹੜ੍ਹ ਪੀੜ੍ਹਤਾਂ ਦਾ ਹਾਲ ਚਾਲ ਜਾਣਿਆ ਓਥੇ ਸਰਹੱਦੀ ਇਲਾਕਿਆਂ ਦੇ ਵੱਖ ਵੱਖ ਪਿੰਡਾਂ ਦੇ 15 ਲੋੜਵੰਦ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਧੰਨ ਰਾਸ਼ੀ ਤਕਸੀਮ ਕੀਤੀ ਗਈ।ਇਸ ਮੌਕੇ ਬੋਲਦਿਆਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਬੇਸ਼ੱਕ ਆਦਮੀ ਪਾਣੀ ਪੀਂਦਾ ਹੈ ਅਤੇ ਫਿਰ ਹੀ ਜਿਉਂਦਾ ਰਹੇ ਸਕਦਾ ਹੈ ਪਰ ਜਦੋਂ ਪਾਣੀ ਹੀ ਆਦਮੀ ਨੂੰ ਪੀ ਜਾਂਦਾ ਹੈ ਤਾਂ ਇਹ ਬਹੁਤ ਭਿਆਨਕ ਹੁੰਦਾ ਹੈਂ। ਓਹਨਾ ਕਿਹਾ ਕਿ ਹੰਭਲਾ ਫਾਊਂਡੇਸ਼ਨ ਨੇ ਜੋ ਕੰਮ ਕੀਤਾ ਹੈ ਇਹ ਕਬੀਲੇ ਤਰੀਫ ਹੈ। ਇਸ ਮੌਕੇ ਹੰਭਲਾ ਫਾਊਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਅਮਰੀਕ ਸੰਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਰਿਸ਼ੀ ਰਾਹੀ, ਕੰਵਲਜੀਤ ਕੌਰ ਬਰਾੜ, ਗੁਰਪ੍ਰੀਤ ਭੰਬਾ ਲੰਡਾ, ਅੰਗਰੇਜ ਸਿੰਘ ਵੜਵਾਲ਼, ਗੁਰਜੰਟ ਭੁੱਲਰ, ਟਰਾਂਸਪੋਰਟ ਅਮਰਜੀਤ ਸਿੰਘ ਘੁਗਿਆਣਾ, ਨਰਿੰਦਰ ਸਿੰਘ ਕੇਸਰ, ਅਸ਼ੋਕ ਕੁਮਾਰ, ਸਰਪੰਚ ਪੰਜਾਬ ਸਿੰਘ, ਸਰਪੰਚ ਗੁਰਨਾਮ ਸਿੰਘ ਆਦਿ ਹਾਜ਼ਰ ਸਨ।Related