ਭਾਰਤ ਨੇ ਬੀਤੀ ਦੇਰ ਰਾਤ ਪਾਕਿਸਤਾਨ ਲਈ ਆਪਣਾ ਏਅਰਬੇਸ ਬੰਦ ਕਰ ਦਿੱਤਾ ਯਾਨੀ ਪਾਕਿਸਤਾਨ ਦੀਆਂ ਸਾਰੀਆਂ ਫਲਾਈਟਾਂ 23 ਮਈ ਤੱਕ ਭਾਰਤੀ ਏਅਰਸਪੇਸ ਵਿਚ ਨਹੀਂ ਉਡ ਸਕਣਗੀਆਂ। ਭਾਰਤ ਨੇ ਪਾਕਿਸਤਾਨ ਲਈ ਨੋਟਿਸ ਟੂ ਏਅਰਮੈਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਫਲਾਈਟ ਇੰਡੀਅਨ ਜ਼ੋਨ ਵਿਚ ਆਉਂਦੀ ਹੈ ਤਾਂ ਉਸ ‘ਤੇ ਐਕਸ਼ਨ ਲਿਆ ਜਾਵੇਗਾ। ਪਾਕਿਸਤਾਨ ਨੇ 23 ਅਪ੍ਰੈਲ ਨੂੰ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰਨ ਦਾ ਫੈਸਾ ਲਿਆ ਸੀ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਸੈਨਾ ਮੁਖੀ ਉਪੇਂਦਰ ਦਿਵੇਦੀ ਦੀ ਹਾਈ ਲੈਵਲ ਮੀਟਿੰਗ ਦੇ ਬਾਅਦ ਆਇਆ। ਇਹ ਮੀਟਿੰਗ ਇਕ ਘੰਟਾ ਚੱਲੀ। ਏਅਰਸਪੇਸ ਬੰਦ ਕਰਨ ਨਾਲ ਪਾਕਿਸਤਾਨ ਦੀ ਇਕੋਨਾਮੀ ‘ਤੇ ਕਾਫੀ ਅਸਰ ਪਵੇਗਾ। ਪਾਕਿਸਤਾਨ ਨੂੰ ਥਾਈਲੈਂਡ, ਬੰਗਲਾਦੇਸ਼, ਮਿਆਂਮਾਰ, ਸ਼੍ਰੀਲੰਕਾ ਆਦਿ ਦੇਸ਼ਾਂ ਵਿਚ ਆਪਣੇ ਜਹਾਜ਼ ਭੇਜਣ ਲਈ ਕਾਫੀ ਲੰਬਾ ਰੂਟ ਲੈਣਾ ਹੋਵੇਗਾ। ਇਸ ਨਾਲ ਉਥੋਂ ਦੀ ਹਵਾਈ ਯਾਤਰਾ ਮਹਿੰਗੀ ਹੋਵੇਗੀ। ਪਾਕਿਸਤਾਨ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਅਗਲੇ ਕੁਝ ਸਮੇਂ ਵਿਚ ਫੌਜੀ ਹਮਲਾ ਹੋ ਸਕਦਾ ਹੈ। ਅਜਿਹੇ ਵਿਚ ਭਾਰਤ ਵੱਲੋਂ ਏਅਰਸਪੇਸ ਬੰਦ ਕਰਨ ਦਾ ਫੈਸਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸਾਰੇ ਜਹਾਜ਼ਾਂ ‘ਤੇ ਭਾਰਤ ਦੇ ਏਅਰਸਪੇਸ ਵਿਚ ਦਾਖਲ ਹੋਣ ‘ਤੇ ਰੋਕ ਲੱਗ ਗਈ ਹੈ।