ਜਲੰਧਰ (ਵਿੱਕੀ ਸੂਰੀ) : ਜਲੰਧਰ ਪੁਲਿਸ ਕਮਿਸ਼ਨਰ ਦੀ ਸਖਤੀ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਵੱਧਦੀਆ ਜਾ ਰਹੀਆਂ ਹਨ ਬੀਤੀ ਰਾਤ 120 ਫੁੱਟੀ ਰੋਡ ਪੈਟਰੋਲ ਪੰਪ ਦੇ ਸਾਹਮਣੇ ਖੜੇ ਹੋਏ ਟਰੈਕਟਰ ਡੀਸੀਐਮ ਟਾਟਾ ਦੀਆਂ ਬੈਟਰੀਆਂ ਚੋਰ ਲਾ ਕੇ ਫਰਾਰ ਹੋ ਗਏ ਇਦਾਂ ਲੱਗਦਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਰਿਹਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੌਕੇ ਤੇ ਸੂਚਨਾ ਦਿੱਤੀ ਗਈ ਪਰ ਕਾਫੀ ਦੇਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਜਿਹੜੀ ਮੌਕੇ ਤੇ ਨਹੀਂ ਪਹੁੰਚੀ ਅਤੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਉਥੇ ਲੋਕਾਂ ਨੇ ਪੁਲਿਸ ਕਮਿਸ਼ਨ ਨੂੰ ਕਿਹਾ ਕਿ ਜਿੱਥੇ ਤੁਸੀਂ ਲੋਕਾਂ ਦੇ ਸੁਧਾਰਨ ਲਈ ਬੜੇ ਉਪਰਾਲੇ ਕਰ ਰਹੇ ਹੋ ਉੱਥੇ ਹੀ ਪੁਲਿਸ ਵੱਲ ਵੀ ਥੋੜਾ ਧਿਆਨ ਦਿੱਤਾ ਜਾਵੇ ਅਤੇ ਉਹਨਾਂ ਤੇ ਵੀ ਸਖਤੀ ਵਰਤੀ ਜਾਵੇ।