ਭਾਰਤ ਵਿੱਚ ਟਰਾਂਜ਼ੈਕਸ਼ਨ ਨੂੰ ਆਸਾਨ ਬਣਾਉਣ ਵਾਲਾ ਯੂਪੀਆਈ ਹੁਣ ਫਰਾਂਸ ਵਿੱਚ ਕੰਮ ਕਰੇਗਾ। ਸ਼ੁੱਕਰਵਾਰ ਇਸ ਨੂੰ ਐਫਿਲ ਟਾਵਰ ‘ਤੇ ਲਾਂਚ ਕੀਤਾ ਗਿਆ। ਇਹ ਫਰਾਂਸ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਕਿਸੇ ਸੌਗਾਤ ਵਾਂਗ ਹੈ। ਐਫਿਲ ਟਾਵਰ ਜਾਣ ਭਾਰਤ ਟੂਰਿਸਟ ਯੂਪੀਆਈ ਦਾ ਇਸੇਤਮਾਲ ਕਰਕੇ ਆਾਸਨੀ ਨਾਲ ਆਨਲਾਈਨ ਟਿਕਟ ਖਰੀਦ ਸਕਦੇ ਹਨ। ਇਸ ਗੱਲ ਦੀ ਐਲਾਨ ਪੈਰਿਸ ਵਿੱਚ ਇੰਡੀਅਨ ਅੰਬੈਸੀ ਵੱਲੋਂ ਆਯੋਜਿਤ ਭਾਰਤੀ ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ ਕੀਤੀ ਗਈ। ਇਹ ਕਦਮ ਇਸ ਲਈ ਵੀ ਕਾਫੀ ਵੱਡਾ ਮੰਨਿਆ ਜਾ ਰਿਹਾ ਹੈ। ਕਿਉਂਕਿ ਐਫਿਲ ਟਾਵਰ ਜਾਣ ਵਾਲੇ ਕੌਮਾਂਤਰੀ ਸੈਲਾਨੀਆਂ ਵਿੱਚ ਵਿੱਚ ਭਾਰਤੀਆਂ ਦੂਜੇ ਨੰਬਰ ‘ਤੇ ਹਨ।

    ਇਸ ਐਲਾਨ ਤੋਂ ਬਾਅਦ ਭਾਰਤੀ ਸੈਲਾਨੀ ਯੂਪਾਈ ਸਪੋਰਟੇਡ ਐਪਸ ਰਾਹੀਂ ਕਿਊਆਰ ਕੋਡ ਸਕੈਨ ਕਰਕੇ ਬਹੁਤ ਆਸਾਨੀ ਨਾਲ ਪੇਮੈਂਟ ਕਰ ਸਕੋਗੇ। ਸਿਰਫ ਐਫਿਲ ਟਾਵਰ ਹੀ ਨਹੀਂ, ਸਗੋਂ ਹੋਟਲਸ ਬੁਕ ਕਰਨ, ਮਿਊਜ਼ੀਅਮ ਦੀ ਵਿਜ਼ਿਟ ਕਰਨ ਸਣੇ ਫਰਾਂਸ ਵਿੱਚ ਸਟੇ ਕਰਨ ਸਬੰਧੀ ਸੇਵਾਵਾਂ ਵਿੱਚ ਵੀ ਇਹ ਮਦਦਗਾਰ ਹੋਵੇਗਾ। ਫਰਾਂਸ ਵਿੱਚ ਯੂਪੀਆਈ ਦੀ ਮਨਜ਼ੂਰਸ਼ੁਦਾ ਨੇ ਫਰਾਂਸ ਅਤੇ ਯੂਰਪ ਵਿੱਚ ਟੂਰਿਜ਼ਮ ਅਤੇ ਰਿਟੇਲ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਲਈ ਵੀ ਨਵੇਂ ਰਸਤੇ ਖੋਲ੍ਹੇ ਹਨ। ਇਸ ਪ੍ਰੋਗਰਾਮ ਦੌਰਾਨ ਫਰਾਂਸ ਅਤੇ ਮੋਨਾਕੋ ਵਿੱਚ ਭਾਰਤ ਦੇ ਰਾਜਦੂਤ ਐਮ ਜਾਵੇਦ ਅਸ਼ਰਫ ਅਤੇ ਲਾਇਰਾ ਦੇ ਪ੍ਰਤੀਨਿਧੀ ਸ਼ਾਮਲ ਸਨ। ਇਨ੍ਹਾਂ ਵਿੱਚ ਲਾਇਰਾ ਗਰੁੱਪ ਦੇ ਪ੍ਰਧਾਨ ਐਲੇਨ ਲੈਕੋਰ, ਲਾਇਰਾ ਫਰਾਂਸ ਦੇ ਵਣਜ ਨਿਦੇਸ਼ਕ ਕ੍ਰਿਸਟੋਫ ਮੈਰੀਏਟ ਅਤੇ ਸੁਸਾਇਟੀ ਡੀ’ਐਕਸਲਾਇਟੇਸ਼ਨ ਡੇ ਲਾ ਟੂਰ ਐਫਿਲ ਦੇ ਸੀਈਓ ਪੈਟ੍ਰਿਕ ਬ੍ਰੈਂਕੋ ਰੁਇਵੋ ਸਨ।

    ਇਸ ਦੌਰਾਨ NIPL ਦੇ ਸੀਈਓ ਰਿਤੇਸ਼ ਸ਼ੁਕਲਾ ਨੇ ਕਿਹਾ ਕਿ ਲਾਇਰਾ ਨਾਲ ਇਹ ਪਾਰਟਨਰਸ਼ਿਪ ਕਾਫੀ ਅਹਿਮ ਹੈ। ਦੂਜੇ ਪਾਸੇ ਲਾਇਰਾ ਫਰਾਂਸ ਦੇ ਕਮਰਸ਼ੀਅਲ ਡਾਇਰੈਕਟਰ ਕ੍ਰਿਸਟੋਫ ਮੈਰੀਏਟ ਨੇ ਕਿਹਾ ਕਿ ਸਾਨੂੰ ਯੂਰਪ ਵਿੱਚ ਯੂਪੀਆਈ ਲਾਂਚ ਕਰਨ ਲਈ ਭਾਰਤ ਸਰਕਾਰ ਅਤੇ ਐਨਆਈਪੀਐਲ ਦੇ ਭਰੋਸੇ ਉੱਤੇ ਮਾਣ ਹੈ। ਇਹ ਭਾਈਵਾਲੀ ਨਾ ਸਿਰਫ਼ ਭਾਰਤ ਦੇ ਨਾਲ ਸਾਡੇ ਮਜ਼ਬੂਤ ​​ਸਹਿਯੋਗ ਨੂੰ ਦਰਸਾਉਂਦੀ ਹੈ, ਸਗੋਂ ਵਿਸ਼ਵ ਪੱਧਰ ‘ਤੇ ਕਈ ਤਰ੍ਹਾਂ ਦੇ ਭੁਗਤਾਨ ਵਿਧੀਆਂ ਦੀ ਪੇਸ਼ਕਸ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। 380 ਮਿਲੀਅਨ ਤੋਂ ਵੱਧ ਯੂਜ਼ਰਸ ਦੇ ਨਾਲ UPI ਨੇ ਆਪਣੇ ਆਪ ਨੂੰ ਭਾਰਤ ਵਿੱਚ ਇੱਕ ਪ੍ਰਮੁੱਖ ਭੁਗਤਾਨ ਵਿਧੀ ਵਜੋਂ ਸਥਾਪਿਤ ਕੀਤਾ ਹੈ। ਜਨਵਰੀ 2024 ਵਿੱਚ, UPI ਨੇ 12.2 ਬਿਲੀਅਨ ਤੋਂ ਵੱਧ ਲੈਣ-ਦੇਣ ਦਰਜ ਕੀਤੇ।