ਫਰੀਦਕੋਟ, 29 ਸਤੰਬਰ (ਵਿਪਨ ਮਿੱਤਲ ) – ਸ਼ਹੀਦ ਇਹ ਆਜਮ ਸਰਦਾਰ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾ ਪਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ| ਇਸ ਮੌਕੇ ਸੋਸਾਇਟੀ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ | ਕੁਲਵਿੰਦਰ ਸਿੰਘ ਗੋਰਾ ਮਚਾਕੀ ਵਾਈਸ ਪ੍ਰਧਾਨ, ਮਦਨ ਗੋਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਦੇ ਦਿਨ ਛੁੱਟੀ ਕਰਕੇ ਇਕ ਯਾਦਗਾਰ ਦਿਨ ਮਨਾਉਣਾ ਚਾਹੀਦਾ ਹੈ|
ਇਸ ਮੌਕੇ ਜਗਜੀਤ ਸਿੰਘ, ਇਕਬਾਲ ਸਿੰਘ, ਰਾਜੂ ਗਿੱਲ, ਕਾਕਾ ਵਰਮਾ, ਗੁਰਪ੍ਰੀਤ ਐਮਸੀ, ਪੁਨੀਤ ਕੁਮਾਰ, ਸਚਨ ਸੇਠੀ, ਬੰਟੀ ਸੂਰਿਆਵੰਸ਼ੀ, ਵਿਕਰਮ ਸਿੰਘ, ਨਰਿੰਦਰ ਮਚਾਕੀ, ਦੀਪੂ ਸਿੰਗਲਾ ਹਾਜ਼ਰ ਸਨ।