ਜਲੰਧਰ,(ਵਿੱਕੀ ਸੂਰੀ)- ਵਿਧਾਨ ਸਭਾ ਚੋਣ ਦੇ ਮੱਦੇਨਜ਼ਰਨਜ਼ਰ ਵਿੱਢੀ ਚੋਣ ਮੁਹਿੰਮ ਤਹਿਤ ਸਭਾਨਾ ਪਿੰਡ ਵਿਚ ਇੱਕਠ ਨੂੰ ਸੰਬੋਧਨ ਕਰਦਿਆ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਬੇਸ਼ੱਕ ਮੈਂ ਵੀ ਆਪ ਸਭ ਕੋਲ ਵੋਟਾਂ ਦੀ ਮੰਗ ਕਰਨ ਲਈ ਹੀ ਆਇਆ ਹਾ। ਸਮੂਹ ਇਲਾਕੇ ਵਿਚੋਂ ਆਏ ਦਿਨ ਮਿਲ ਰਹੇ ਪਿਆਰ ਤੇ ਵਿਸਵਾਸ਼ ਨਾਲ ਜੇਤੂ ਬਣਨ ਮਗਰੋਂ ਵੀ ਆਪ ਸਭ ਨਾਲ ਦਿੱਲੀ ਸਾਂਝ ਬਣਾ ਪਰਿਵਾਰਿਕ ਮੈਬਰ ਬਣ ਜੁੜਿਆ ਰਹਿਣ ਦਾ ਆਪ ਸਭ ਨੂੰ ਯਕੀਨ ਦਿਵਾਉਂਦਾ ਹਾਂ। ਉਨ੍ਹਾਂ ਦੱਸਿਆ ਕਿ ਅੱਜ ਤਕ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋ ਵਿਕਾਸ ਲਈ ਲਾਰੇ ਲਗਾ, ਸਿਸਟਮ ਨੂੰ ਭੰਡਦਿਆ ਕੇਵਲ ਠੱਗਿਆ ਹੀ ਗਿਆ ਹੈ। ਇਸ ਵਾਰ ਲੋਕ ਗੱਲਬਾਤ ਦੌਰਾਨ ਆਪਦੇ ਮਨ ਦੀ ਅਵਾਜ਼ ਨੂੰ ਉਜਾਗਰ ਕਰਦਿਆਂ ਇਨ੍ਹਾਂ ਦੇ ਝੂਠੇ ਝਾਂਸਿਆਂ ਵਿਚ ਨਾ ਆਉਣ, ਦਿੱਲੀ ਵਾਂਗ ਪੰਜਾਬ ਵਿਚ ਵੀ ਹਰ ਆਮ ਆਦਮੀ ਨੂੰ ਮਿਲਣ ਵਾਲਾ ਸਹੂਲਤੀ ਆਨੰਦ ਲੈਣ ਦੀ ਇਛਾ ਦਾ ਵੀ ਜਿਕਰ ਕਰਦੇ ਹਨ, ਜੋ ਆਪ ਮੁਹਾਰੇ ਪਾਰਟੀ ਦੇ ਹੱਕ ਵਿਚ ਵਹਿ ਤੁਰੀ ਵਾਅ ਨੂੰ ਮਹਿਸੂਸ ਕਰਾਉਦਾ ਹੈ।

    ਇਸ ਦੌਰਾਨ ਡੋਰ ਟੂ ਡੋਰ ਮੁਹਿੰਮ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਣੇ ਪਤੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਰਿਕਾਰਡ ਤੋੜ ਜਿੱਤ ਦਿਵਾਉਣ ਲਈ ਨਿਉ ਰਾਜਾ ਗਾਰਡਨ ਸਤਨਾਮ ਨਗਰ, ਗੁਰੂ ਤੇਗ ਬਹਾਦਰ ਨਗਰ ਤੇ ਲਾਗਲੇ ਇਲਾਕਿਆਂ ਵਿਚ ਚਲਾਈ ਗਈ। ਇਸ ਸਮੇਂ ਉਨ੍ਹਾਂ ਨਾਲ ਖਕਸ਼ਦੀਪ ਕੌਰ, ਰਿਧਮਾ ਢਿੱਲੋਂ, ਫਤਹਿ ਢਿੱਲੋਂ ,ਵਿਰਾਟ ਸਿੰਘ, ਮਨਦੀਪ ਸਿੰਘ, ਪ੍ਰੀਤੀ ਤੇ ਹੋਰ ਸਰਗਰਮ ਵਲੰਟੀਅਰਾਂ ਦੀ 21 ਮੈਬਰੀ ਟੀਮ ਨਾਲ ਪਾਰਟੀ ਮੈਨਫੈਸਟੋ, ਉਮੀਦਵਾਰ ਸੋਢੀ ਸਾਹਿਬ ਦੀ ਰਿਕਾਰਡ ਤੋੜ ਪਹਿਚਾਣ ਦਾ ਜਿਕਰ ਕਰਦਿਆਂ ਆਪਸੀ ਗੱਲਬਾਤ ਦੌਰਾਨ ਦਿੱਲੀ ਸਾਂਝ ਬਣਾ ਵੋਟ ਆਪ ਨੂੰ ਹੀ ਪਾਉਣ ਦੀ ਚਿਣਗ ਜਗਾਈ ਗਈ।