ਜਲੰਧਰ (ਅਭਯ ਸ਼ਰਮਾ) : ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੂਰਬ ਦੀ ਖੁਸ਼ੀ ‘ਚ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸੇਵਾ ਸੋਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਲੰਧਰ ਵਿਖੇ 16 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਗਿਆ।
ਇਸ ਦੌਰਾਨ ਬਸਤੀ ਸ਼ੇਖ ਖਾਲਸਾਈ ਰੰਗ ’ਚ ਰੰਗਿਆ ਨਜ਼ਰ ਆਇਆ। ਇਹ ਵਿਸ਼ਾਲ ਨਗਰ ਕੀਰਤਨ 5 ਪਿਆਰਿਆਂ ਦੀ ਅਗਵਾਈ ’ਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਹੋ ਕੇ ਲੰਘਿਆ।ਇਸ ਮੌਕੇ ਕਈ ਧਾਰਮਿਕ ਜਥੇਬੰਦੀਆਂ, ਇਸਤਰੀ ਕੀਰਤਨ ਸਤਿਸੰਗ ਸਭਾਵਾਂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ।ਇਸ ਦੌਰਾਨ ਸੰਗਤਾਂ ਪਾਲਕੀ ਸਾਹਿਬ ਦੇ ਨਾਲ-ਨਾਲ ਗੁਰਬਾਣੀ ਦਾ ਜਾਪ ਕਰਦਿਆਂ ‘ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਉਂਦੀਆਂ ਅੱਗੇ ਵੱਧਦੀਆਂ ਗਈਆਂ। ਇਸ ਮੌਕੇ ਵੱਖ-ਵੱਖ ਸੁਸਾਇਟੀਆਂ ਵਲੋਂ ਗੁਰੂ ਦੀਆਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਇਸ ਮੌਕੇ ਆਪ MP ਸੁਸ਼ੀਲ ਕੁਮਾਰ ਰਿੰਕੂ ਵੱਲੋਂ ਅਭਿਲੋਚ ਨੇ ਸਤਸੰਗ ਵਿੱਚ ਹਾਜ਼ਰੀ ਲਗਵਾਈ ।
ਇਸ ਮੌਕੇ ਵੈਲਕਮ ਪੰਜਾਬ ਤੇ ਦਫਤਰ ਵਿੱਚ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ , ਵੈਲਕਮ ਪੰਜਾਬ ਚੀਫ ਐਡੀਟਰ ਅਮਰਪ੍ਰੀਤ ਸਿੰਘ ਅਤੇ ਸਮੂਹ ਸਾਥੀਆਂ ਨੇ ਲੰਗਰ ਲਗਾਇਆ ਤੇ ਹਾਜ਼ਰੀ ਭਰੀ।
ਇਸ ਮੌਕੇ ਖਾਸ ਤੌਰ ਤੇ ਤਰਲੋਚਨ ਸਿੰਘ ਛਾਬੜਾ, ਗੁਰਜੀਤ ਪੋਪਲੀ , ਕੁਲਵੰਤ ਸਿੰਘ ਨਿਹੰਗ, ਮਣੀ ਨਿਹੰਗ, ਮਨਵਿੰਦਰ ਸਿੰਘ ਨਿਹੰਗ , ਮਨਜੀਤ ਸਿੰਘ ਨਿਹੰਗ, ਸਵਰਜੀਤ ਸਿੰਘ ਭੋਲੂ ਨਿਹੰਗ (Australia), ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਲਾਡੀ ,ਹੈਪੀ, ਜੋਤੀ ਟੰਡਨ , ਨਰਿੰਦਰ ਨੰਦਾ , ਸਨੀ ਧੰਜਲ, ਸਨੀ ਅਬਰੋਲ, ਸਨੀ ਗੁਗਲਾਨੀ, ਰਿੰਪਾ ਪ੍ਰਧਾਨ, ਪ੍ਰੀਤਪਾਲ ਸਿੰਘ, ਅਮਰਜੀਤ ਸਿੰਘ ਨਿਹੰਗ, ਅਵਤਾਰ ਸਿੰਘ ਤਾਰੀ, ਕਰਨਵੀਰ ਸਿੰਘ ਨਿਹੰਗ, ਸੁਖਜਿੰਦਰ ਸਿੰਘ ਨਿਹੰਗ, ਵਿਪਨ ਸਿੰਘ ਨਿਹੰਗ, ਅੰਮ੍ਰਿਤਪਾਲ ਸਿੰਘ ਨਿਹੰਗ ਨੇ ਵੀ ਨਗਰ ਕੀਰਤਨ ਵਿੱਚ ਆ ਕੇ ਹਾਜ਼ਰੀ ਭਰੀ।