Skip to content
ਫ਼ਰੀਦਕੋਟ, 3 ਅਕਤੂਬਰ (ਵਿਪਨ ਮਿੱਤਲ)- ਪਿਛਲੇ ਲੰਮੇ ਸਮੇਂ ਤੋਂ ਸਮਾਜ ਅੰਦਰ ਧਾਰਮਿਕ ਗਤੀਵਿਧੀਆਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਾਉਣ ਵਾਲੇ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਫ਼ਰੀਦਕੋਟ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰਾਮਲੀਲਾ ਦੀ ਸੱਤਵੀਂ ਨਾਈਟ ਤੇ ਮਹਾਰਾਜ ਭਵੀਸਨ ਦੀ ਸਲਾਹ ਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਸਮਝੌਤੇ ਦਾ ਆਖਰੀ ਮੌਕਾ ਦੇਣ ਲਈ ਮਹਾਰਾਜ ਬਾਲੀ ਦੇ ਪੁੱਤਰ ਯੁਵਰਾਜ ਅੰਗਦ ਨੂੰ ਦੂਤ ਬਣਾ ਕੇ ਭੇਜਿਆ। ਯੁਵਰਾਜ ਅੰਗਦ ਵੱਲੋਂ ਬਾਰ ਬਾਰ ਮਾਤਾ ਸੀਤਾ ਨੂੰ ਵਾਪਸ ਭਗਵਾਨ ਸ੍ਰੀ ਰਾਮ ਚੰਦਰ ਜੀ ਪਾਸ ਭੇਜਣ ਲਈ ਸਲਾਹ ਦਿੱਤੀ ,ਪਰ ਰਾਵਣ ਪਰ ਰਾਵਣ ਆਪਣੇ ਯੋਧਿਆਂ ਦੇ ਤਾਕਤ ਤੇ ਹੰਕਾਰੀ ਹੋਣ ਕਰਕੇ ਨਾ ਮੰਨਿਆ ।ਜਿਸ ਤੇ ਅੰਗਦ ਨੇ ਚੈਲੇਂਜ ਕਰਦਿਆਂ ਹੋਇਆਂ ਆਪਣਾ ਪੈਰ ਰਾਵਣ ਦਰਬਾਰ ਅੰਦਰ ਜਮਾਂ ਕੇ ਕਿਹਾ ਕਿ ਕੋਈ ਵੀ ਯੋਧਾ ਇਸ ਪੈਰ ਨੂੰ ਹਿਲਾ ਦੇਵੇਗਾ ਤਾਂ ਭਗਵਾਨ ਰਾਮ ਚੰਦਰ ਦੀ ਸੈਨਾ ਲੜਾਈ ਨਹੀਂ ਕਰੇਗੀ। ਇਸ ਮੌਕੇ ਕੋਈ ਵੀ ਯੋਧਾ ਯੁਵਰਾਜ ਅੰਗਦ ਦਾ ਪੈਰ ਨਹੀਂ ਹਿਲਾ ਸਕਿਆ ਤਾਂ ਰਾਵਣ ਪੈਰ ਹਿਲਾਉਣ ਲਈ ਉੱਠਿਆ ਤਾਂ ਯੁਵਰਾਜ ਅੰਗਦ ਨੇ ਕਿਹਾ ਮੇਰੇ ਪੈਰ ਪੈਣ ਦਾ ਕੋਈ ਫਾਇਦਾ ਨਹੀਂ ਜਾ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪੈਰ ਪਕੜੋ ਤੇ ਆਪਣੀ ਭੁੱਲ ਬਖਸ਼ਾਓ , ਅਤੇ ਯੁੱਧ ਦਾ ਐਲਾਨ ਕਰਕੇ ਵਾਪਸ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਕੈਂਪ ’ਚ ਆ ਗਏ। ਰਾਮ ਲੀਲਾ ਦਾ ਆਨੰਦ ਮਾਣ ਰਹੇ ਸਰੋਤਿਆਂ ਨੇ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਜੈ ਦੇ ਜੈਕਾਰੇ ਛੱਡੇ ਅਤੇ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਤੋਂ ਬਾਅਦ ਲਕਸ਼ਮਣ ਮੇਘਨਾਥ ਦੀ ਲੜਾਈ ਲਕਸਮਣ ਦਾ ਮੁਰਸ਼ਦ ਹੋਣਾ ਭਗਵਾਨ ਸ੍ਰੀ ਰਾਮ ਜੀ ਦਾ ਵਿਰਲਾਪ ਅਤੇ ਹਨੂੰਮਾਨ ਜੀ ਵੱਲੋਂ ਵੈਦ ਸੁਸੈਨ ਦੀ ਸਲਾਹ ਤੇ ਸੰਜੀਵਨੀ ਬੂਟੀ ਲਿਆ ਕੇ ਲਕਸਮਣ ਜੀ ਨੂੰ ਸੰਜੀਵਨ ਕਰਨਾ ਬਹੁਤ ਹੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ। ਇਸ ਰਾਮਲੀਲਾ ਨੂੰ ਮੰਚ ਸੰਚਾਲਕ ਐਡਵੋਕੇਟ ਰਾਜ ਕੁਮਾਰ ਗੁਪਤਾ ਵੱਲੋਂ ਬੜੇ ਹੀ ਦਿਲਚਸਪ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਬੀਤੀਆਂ ਨਾਈਟਸ ਦੌਰਾਨ ਸਵਾਲ ਪੁੱਛ ਕੇ ਸ਼ਾਨਦਾਰ ਤੇ ਇਨਾਮ ਵੀ ਦਿੱਤੇ ਜਾ ਰਹੇ ਹਨ। ਰਾਮਲੀਲਾ ਦੀ ਨਾਈਟ ਹਰ ਰੋਜ ਸ਼ਹਿਰ ਦੇ ਕਿਸੇ ਸਮਾਜ ਸੇਵੀ ਵੱਲੋਂ ਪੂਜਾ ਕਰਵਾ ਕੇ ਕੀਤੀ ਸ਼ੁਰੂ ਕੀਤੀ ਜਾਂਦੀ ਹੈ। ਬੀਤੀ ਰਾਤ ਦੀ ਨਾਈਟ ’ਚ ਸਮਾਜ ਸੇਵੀ ਪਰਿਵਾਰ ਬਾਲ ਕਿਸ਼ਨ ਗੁਪਤਾ ਦੇ ਸਪੁੱਤਰ ਦਿਨੇਸ਼ ਕੁਮਾਰ ਗੁਪਤਾ ਸੀ.ਏ ਵੱਲੋਂ ਕਰਵਾਈ ਗਈ। ਪੂਜਾ ਹਰ ਰੋਜ ਵਿਦਵਾਨ ਪੰਡਤ ਰਮੇਸ਼ ਕੁਮਾਰ ਪਰਾਸ਼ਰ ਜੀ ਵੱਲੋਂ ਵਿਧੀ ਪੂਰਵਕ ਮੰਤਰ ਪੜ੍ ਕੇ ਕਰਵਾਈ ਜਾਂਦੀ ਹੈ। ਅੱਜ ਦੀ ਨਾਈਟ ਤੇ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਅਕਾਲੀ ਲੀਡਰ ਸੰਦੀਪ ਸਿੰਘ ਬਰਾੜ (ਸੰਨੀ ) ਨੇ ਸੰਬੋਧਨ ਕਰਦਿਆਂ ਕਿਹਾ ਅਜੋਕੀ ਪੀੜ੍ਹੀ ਨੂੰ ਸਾਡੇ ਇਤਿਹਾਸ ਨਾਲ ਜੋੜਨ ਵਾਸਤੇ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਲਾਕਾਰਾਂ ਅਤੇ ਪ੍ਰਬੰਧਕਾਂ ਨੂੰ ਨਿਰੰਤਰ ਧਾਰਮਿਕ ਖੇਤਰ ’ਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਕਰਨ ਤੇ ਵਧਾਈ ਦਿੱਤੀ। ਰਾਮ ਲੀਲਾ ਦੌਰਾਨ ਉਘੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਐਡਵੋਕੇਟ ਅਤੁਲ ਕੁਮਾਰ ਗੁਪਤਾ, ਦਿਨੇਸ਼ ਮਖੀਜਾ, ਸੰਦੀਪ ਗਰਗ, ਐਡਵੋਕੇਟ ਭਾਰਤ ਭੂਸ਼ਣ, ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਫ਼ਰੀਦਕੋਟ ਸਤੀਸ਼ ਕੁਮਾਰ ਗਰੋਵਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਪ੍ਰੇਮ ਕੁਮਾਰ ਗੇਰਾ, ਭੰਗੜਾ ਕੋਚ ਗੁਰਦਰਸ਼ਨ ਸਿੰਘ ਲਵੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਲਗਾਤਾਰ ਆਪਣੀ ਹਾਜ਼ਰੀ ਲਗਵਾ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸੀਰਵਾਦ ਪ੍ਰਾਪਤ ਕਰ ਰਹੇ ਹਨ। ਇਸ ਰਾਮ ਲੀਲਾ ਦੇ ਆਯੋਜਨ ਲਈ ਚੇਅਰਮੈਨ ਦਰਸ਼ਨ ਲਾਲ ਚੁੱਘ, ਸਕੱਤਰ ਵਿਨੋਦ ਕੁਮਾਰ ਸਿੰਗਲਾ, ਕੈਸ਼ੀਅਰ ਰਾਕੇਸ਼ ਕੁਮਾਰ ਮਿੱਤਲ, ਸੰਜੀਵ ਕੁਮਾਰ ਮੋਂਗਾ (ਟਿੰਕੂ), ਅਨਿਲ ਆਹੂਜਾ, ਬੱਬੂ ਆਹੂਜਾ ਅਤੇ ਸਹਿਰ ਦੀਆਂ ਹੋਰ ਸਮਾਜਿਕ ਜਥੇਬੰਦੀਆਂ ਭੋਲੇ ਬਾਬਾ ਕਾਵੜ ਸੰਘ, ਸ੍ਰੀ ਜੀ ਪਰਿਵਾਰ , ਪ੍ਰੇਮ ਸੰਕੀਰਤਨ ਮੰਡਲ, ਅਰੋੜਾ ਮਹਾਂ ਸਭਾ, ਅਗਰਵਾਲ ਸਭਾ ਅਗਰਵਾਲ ਸਭਾ, ਪੁਰਾਣੀ ਮੰਡੀ ਵਪਾਰੀ ਐਸੋਸੀਏਸ਼ਨ, ਭਗਵੰਤ ਸਿੰਘ ਸਰਾਫ , ਸਵਰਗੀ ਸ੍ਰੀ ਗੇਲਾ ਰਾਮ ਗੇਰਾ ਦੇ ਪਰਿਵਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
Related