ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ‘ਤੇ ਡੀਸੀਐਮ ਇੰਟਰਨੈਸ਼ਨਲ ਸਕੂਲ ਫ਼ਿਰੋਜ਼ਪੁਰ ਵਿਖੇ ਖ਼ੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿਚ ਖੂਨਦਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਾਣਕਾਰੀ ਅਨੁਸਾਰ ਇਸ ਖ਼ੂਨਦਾਨ ਵਿਚ ਜਿਥੇ ਖੂਨਦਾਨੀਆਂ ਨੇ ਖ਼ੂਨ ਦਾ ਕੀਤਾ ਓਥੇ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬਾਜਵਾ ਆਡੀਟੋਰੀਅਮ ਵਿੱਚ ਹੋਏ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਕੀਤੀ, ਜਦੋਂ ਕਿ ਸਮਾਜ ਸੇਵਕ ਧਰਮਪਾਲ ਬਾਂਸਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਬਹਿਲ, ਨੌਜਵਾਨ ਸਮਾਜ ਸੇਵਕ ਵਿਪੁਲ ਨਾਰੰਗ, ਪੀਡੀ ਸ਼ਰਮਾ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕੈਂਪ ਦੀ ਸ਼ੁਰੂਆਤ ਦੀਵੇ ਜਗਾ ਕੇ ਕੀਤੀ ਗਈ। ਜਨਰਲ ਮੈਨੇਜਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ, ਬਲੱਡ ਵੈਲਫੇਅਰ ਕੇਅਰ, ਹੈਲਪਿੰਗ ਹੈਂਡ, ਬਾਜੀਦਪੁਰ ਵੈਲਫੇਅਰ ਸੋਸਾਇਟੀ, ਲਾਈਫ ਸੇਵਰ ਸੋਸਾਇਟੀ, ਰਾਧੇ-ਰਾਧੇ ਵੈਲਫੇਅਰ ਸੋਸਾਇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਦੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ। ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 37 ਯੂਨਿਟ ਖੂਨਦਾਨ ਕੀਤਾ ਗਿਆ। ਸਕੂਲ ਪ੍ਰਸ਼ਾਸਨ ਵੱਲੋਂ ਸੰਜੇ ਢੀਂਗਰਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ 113 ਵਾਰ ਖੂਨਦਾਨ ਕੀਤਾ, ਰਾਜੀਵ ਸ਼ਰਮਾ ਨੂੰ 77 ਵਾਰ ਖੂਨਦਾਨ, ਇੰਜੀਨੀਅਰ ਜਗਦੀਪ ਸਿੰਘ ਮਾਂਗਟ ਨੂੰ 59 ਵਾਰ, ਰੋਹਿਤ ਬਜਾਜ ਅਤੇ ਵਿਪੁਲ ਨਾਰੰਗ ਜਿਨ੍ਹਾਂ ਨੇ 50-50 ਵਾਰ ਖੂਨਦਾਨ ਕੀਤਾ, ਨੂੰ ਵੀ ਸਨਮਾਨਿਤ ਕੀਤਾ। ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦਿੱਤੇ ਗਏ, ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ, ਮੈਡਲ ਪ੍ਰਦਾਨ ਕੀਤੇ ਗਏ। ਸਟੇਜ ਦਾ ਪ੍ਰਬੰਧਨ ਵੀਪੀ ਅਕਾਦਮਿਕ ਨੀਲਾਕਸ਼ੀ ਨੇ ਕੀਤਾ। ਡੀਜੀਐਮ ਗਗਨਦੀਪ ਕੌਰ ਨੇ ਕਿਹਾ ਕਿ ਉਪਰੋਕਤ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਵੀ ਖੂਨਦਾਨ ਕਰਕੇ ਇਸ ਦਿਨ ਨੂੰ ਸਾਰਥਕ ਬਣਾਇਆ। ਉਨ੍ਹਾਂ ਖੂਨਦਾਨ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਜ਼ਿੰਦਗੀ ਵਿੱਚ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਦੀ ਸਲਾਹ ਦਿੱਤੀ। ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਅਤੇ ਚੇਅਰਮੈਨ ਵਿਜੇ ਸ਼ਰਮਾ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਲਗਾਇਆ ਗਿਆ ਕੈਂਪ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਉਣ ਨਾਲ ਲੋੜਵੰਦਾਂ ਨੂੰ ਖੂਨ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਕਲੱਬ ਮੈਂਬਰਾਂ ਨੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਅਤੇ ਉਨ੍ਹਾਂ ਨੇ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਜਸਵਿੰਦਰ ਸੰਧੂ , ਸੁਖਜਿੰਦਰ ਸੰਧੂ, ਜਸਪਾਲ ਜੋਸਨ, ਕਪਿਲ ਸੇਠੀ, ਤਰੁਣ ਜੈਨ, ਅਕਸ਼ੇ ਗਿਲਹੋਤਰਾ, ਕੰਵਰਜੀਤ ਜੈਂਟੀ, ਲਖਵਿੰਦਰ ਸਿੰਘ ਝੋਕ, ਗੁਰਜੰਟ ਭੁੱਲਰ, ਮੁੱਖ ਅਧਿਆਪਕਾ ਰਾਬੀਆ ਬਜਾਜ, ਰੀਟਾ ਚੋਪੜਾ, ਅਸਟੇਟ ਅਫਸਰ ਭੁਪਿੰਦਰ ਸਿੰਘ, ਅਧਿਆਪਕ ਫਿਲਿਪ, ਪ੍ਰਭਦੀਪ, ਅਭਿਮਨਿਊ, ਅਵਨੀਤ, ਨੀਲਮ, ਸੌਰਭ, ਰੇਵੀਆ, ਅਨੀਤਾ, ਲਵਿਸ਼, ਗਗਨ ਭੱਟ ਆਦਿ ਹਾਜ਼ਰ ਸਨ।