Skip to content
ਫਰੀਦਕੋਟ(ਪ੍ਰਬੋਧ ਸ਼ਰਮਾ,ਵਿਪਨ ਮਿਤੱਲ): ਵਿਆਹ ਤੋਂ ਬਾਅਦ ਕਰੀਬ ਡੇਢ ਮਹੀਨਾ ਪਹਿਲਾਂ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸਥਾਨਕ ਬਲਬੀਰ ਬਸਤੀ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਆਪਣੇ ਕਮਰੇ ਵਿੱਚ ਮ੍ਰਿਤ ਪਾਈ ਗਈ। ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਲੜਕੀ ਦੇ ਆਟੋ ਚਾਲਕ ਪਿਤਾ ਨੇ ਸਰਕਾਰ ਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਦੀ ਜਾਂਚ ਕਰ ਕੇ ਉਸ ਦੀ ਲਾਸ਼ ਕੈਨੇਡਾ ਤੋਂ ਲਿਆਂਦੀ ਜਾਵੇ।ਜਾਣਕਾਰੀ ਅਨੁਸਾਰ ਸਥਾਨਕ ਬਲਬੀਰ ਬਸਤੀ ਦੇ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਦੀਆਂ ਦੋ ਲੜਕੀਆਂ ਹਨ। ਜਿਨ੍ਹਾਂ ਵਿੱਚੋਂ ਵੱਡੀ ਲੜਕੀ ਨਵਨੀਤ ਕੌਰ ਦਾ ਵਿਆਹ 1 ਅਕਤੂਬਰ 2023 ਨੂੰ ਕੀਤਾ ਸੀ। ਇਸ ਤੋਂ ਬਾਅਦ ਉਹ 12 ਦਸੰਬਰ ਨੂੰ ਸਟੱਡੀ ਵੀਜ਼ੇ ‘ਤੇ ਉਹ ਕੈਨੇਡਾ ਚਲੀ ਗਈ ਸੀ ਤੇ ਹੁਣ ਪਰਿਵਾਰ ਉਸ ਦਾ ਪਤੀ ਵੀ ਉੱਥੇ ਜਾਣ ਦੀ ਤਿਆਰੀ ‘ਚ ਸੀ, ਪਰ ਬੀਤੇ ਦਿਨ ਉਨ੍ਹਾਂ ਦੀ ਬੇਟੀ ਦੀ ਮੌਤ ਦੀ ਖਬਰ ਸਾਹਮਣੇ ਆ ਗਈ। ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸੋਗ ‘ਚ ਡੁੱਬਿਆ ਹੋਇਆ ਹੈ ਅਤੇ ਗੁਆਂਢੀ-ਰਿਸ਼ਤੇਦਾਰ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇੰਨੀ ਦੂਰ ਰਹਿ ਰਹੀ ਧੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਸ ਨੂੰ ਦੇਖਣ ਦੀ ਇੱਛਾ ਉਨ੍ਹਾਂ ਦੇ ਹੰਝੂ ਰੁਕਣ ਨਹੀਂ ਦੇ ਰਹੀ।
Post Views: 2,267
Related