ਦਿਲਜੀਤ ਦੋਝਾਂਜ ਅਤੇ ਪਰਿਣਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਦਰਸ਼ਕਾ ਵਲੋਂ ਖੂਬ ਪਿਆਰ ਮਿਲਿਆ। ਇਹ ਫਿਲਮ ਪਰਿਣੀਤੀ ਦੀ ਇਸ ਸਾਲ ਦੀ ਪਹਿਲੀ ਫਿਲਮ ਸੀ। ਅਦਾਕਾਰਾ ਨੇ ਅਮਰ ਸਿੰਘ ਚਮਕੀਲਾ ਵਿੱਚ ਗਾਇਕ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਹਾਲ ਹੀ ਵਿੱਚ ਆਪਣੀ ਇਸ ਫਿਲਮ ਬਾਰੇ ਗੱਲ ਕਰਦੇ ਹੋਏ ਪਰਿਣੀਤੀ ਚੋਪੜਾ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਇੱਕ ਫਿਲਮ ਨੇ ਨਿਰਮਾਤਾਵਾਂ ਦੀਆਂ ਨਜ਼ਰਾਂ ਵਿੱਚ ਇਮੇਜ ਬਦਲ ਦਿੱਤੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਵਿੱਚ ਨਵੇਂ ਤਰ੍ਹਾਂ ਦੇ ਰੋਲ ਆਫਰ ਕੀਤੇ ਜਾ ਰਹੇ ਹਨ।ਪਰਿਣੀਤੀ ਚੋਪੜਾ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਫਿਲਮ ਦੀ ਸਫਲਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਫਿਲਮ ਉਨ੍ਹਾਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਤੋਂ ਘੱਟ ਨਹੀਂ ਹੈ। ਅਦਾਕਾਰਾ ਨੇ ਕਿਹਾ ਕਿ ਇਹ ਮੇਰੇ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਤੋਂ ਘੱਟ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡਾ ਲਾਈਫਟਾਈਮ ਦੇ ਉਹ ਦੋ ਸਾਲ ਜੋ ਤੁਸੀਂ ਫਿਲਮਾਂ ਨੂੰ ਦਿੱਤੇ ਹਨ। ਅਕਸਰ ਲਾਈਫਟਾਈਮ ਅਚੀਵਮੈਂਟ ਐਵਾਰਡ ਵਿੱਚ ਘੱਟੋ-ਘੱਟ 50 ਸਾਲਾਂ ਤੱਕ ਫਿਲਮਾਂ ਵਿੱਚ ਯੋਗਦਾਨ ਲਈ ਦਿੱਤਾ ਜਾਂਦਾ ਹੈ।

    ਫਿਲਮ ਨੂੰ ਕਿਹਾ ਓਰੀਜਿਨਲ ਹਿੱਟ

    ਆਪਣੀ ਫਿਲਮ ਦੀ ਤਾਰੀਫ ਕਰਦੇ ਹੋਏ ਅਭਿਨੇਤਰੀ ਨੇ ਅੱਗੇ ਕਿਹਾ ਕਿ ਇਹ ਫਿਲਮ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਦਰਸ਼ਕਾਂ ਨੇ ਇਸ ਨੂੰ ਕਾਫੀ ਪਿਆਰ ਦਿੱਤਾ ਹੈ। ਇਹ ਕੋਈ ਪੀਆਰ ਹਿੱਟ ਨਹੀਂ ਸੀ, ਕੋਈ ਫੇਕ ਹਿੱਟ ਨਹੀ ਸੀ। ਲੋਕਾਂ ਨੇ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਹੈ। ਅੱਜ ਦੇ ਸਮੇਂ ਵਿੱਚ ਇਹ ਕਿਸੇ ਵੀ ਹੋਰ ਮਾਪਦੰਡ ਨਾਲੋ ਬਿਹਤਰ ਲੱਗਦਾ ਹੈ।

    ਫਿਲਮ ਨੇ ਬਦਲੀ ਪਰਿਣੀਤੀ ਦੀ ਇਮੇਜ

    ਪਰਿਣੀਤੀ ਨੇ ਕਿਹਾ ਕਿ ਮੈਨੂੰ ਫਿਲਮ ਦੀ ਸਫਲਤਾ ਦੇ ਬਾਅਦ ਹੋਰ ਤਰ੍ਹਾਂ ਦੇ ਰੋਲ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸਰਪ੍ਰਾਈਜ਼ ਦੀ ਗੱਲ ਨਹੀਂ ਹੈ। ਹੁਣ ਮੇਰੇ ਵਰਗੇ ਰੋਲ ਆਫਰ ਹੋ ਰਹੇ ਹਨ, ਜੋ ਪਹਿਲਾਂ ਦੀ ਮੁਕਾਬਲੇ ਬਹੁਤ ਵੱਖਰੇ ਹਨ। ਨਿਰਦੇਸ਼ਕਾ ਨੇ ਅਮਰਜੋਤ ਕੌਰ ਦੋ ਰੂਪ ਵਿੱਚ ਮੇਰੀ ਅਦਾਕਾਰੀ ਵਿੱਚ ਕੁਝ ਅਹਿਜਾ ਦਿਖਾਈ ਦਿੰਦਾ ਹੈ ਜੋ ਉਨ੍ਹਾਂ ਨੇ ਪਹਿਲਾਂ ਕਿਸੇ ਹੋਰ ਫਿਲਮ ਵਿੱਚ ਨਹੀਂ ਦੇਖਿਆ।ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਇੱਕ ਨਿਰਦੇਸ਼ਕ ਨੇ ਫੋਨ ਕਰਕੇ ਕਿਹਾ ਕਿ ਜਦੋਂ ਉਹ ਆਪਣੀ ਫਿਲਮ ਲਿਖ ਰਹੇ ਸੀ ਤਾਂ ਉਨ੍ਹਾਂ ਨੇ ਪਰਿਣੀਤੀ ਦਾ ਨਾਂ ਨਹੀਂ ਸੋਚਿਆ ਸੀ, ਪਰ ਅਮਰ ਸਿੰਘ ਚਮਕੀਲਾ ਨੂੰ ਦੇਖ ਕੇ ਹੁਣ ਉਹ ਆਪਣੀ ਫਿਲਮ ਲਈ ਉਸ ਦੀ ਖਾਂ ਕਿਮੇ ਹੋਰ ਬਾਰੇ ਨਹੀਂ ਸੋਚ ਸਕਦੇ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਤੋਂ ਪਹਿਲਾਂ ਅਦਾਕਾਰਾ ਦੀਆਂ ਸਾਰੀਆਂ ਫਿਲਮਾਂ ਫਲਾਪ ਹੋ ਰਹੀਆਂ ਸਨ।