ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਸੀ। ਜਿਸ ਦੇ ਮੁਤਾਬਕ ਹੁਣ 1 ਨਵੰਬਰ ਨੂੰ ਹੀ ਮਹਾ-ਡਿਬੇਟ ਹੋਵੇਗੀ।ਹੁਣ ਪੀਏਯੂ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਡਿਬੇਟ ਹੋਵੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਬੁਕਿੰਗ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਮਹਾ-ਡਿਬੇਟ ਟੈਗੋਰ ਥੀਏਟਰ ‘ਚ ਕਰਵਾਈ ਜਾਣੀ ਸੀ ਪਰ ਟੈਗੋਰ ਥੀਏਟਰ ਨੇ ਸਿਆਸੀ ਪ੍ਰੋਗਰਾਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਵੱਡਾ ਸਵਾਲ ਇਹ ਹੈ ਕਿ ਕੀ ਵਿਰੋਧੀ ਧਿਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਸੱਦੇ ‘ਤੇ ਮਹਾ ਡਿਬੇਟ ਵਿੱਚ ਸ਼ਾਮਲ ਹੋਣਗੇ ਜਾ ਨਹੀਂ।