ਜਲੰਧਰ (ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ ਅੱਜ ਇੱਕ ਇਹੋ ਜਿਹਾ ਤਾਜ਼ਾ ਮਾਮਲਾ ਸਾਮਣੇ ਆਇਆ | ਮਾਡਲ ਹਾਊਸ ਦੇ ਏਰੀਏ ਨੇੜੇ ਇੱਕ ਸੋਡਾ ਫੈਕਟਰੀ ਜੋ ਕਿ ਇਹ ਨਜਾਇਜ਼ ਤੌਰ ਤੇ ਚੱਲ ਰਹੀ ਹੈ ਫਰੂਟ ਬੀਅਰ ਦੀ ਬੋਤਲ ਜੋ ਕਿ ਛੋਟੇ ਬੱਚੇ ਬਹੁਤ ਖੁਸ਼ ਹੋ ਕੇ ਪੀਂਦੇ ਹਨ ਅੱਜ ਉਹੀ ਫਰੂਟ ਬੀਅਰ ਬੋਤਲ ਵਿੱਚ ਕੀੜੀਆਂ ਦੇਖਣ ਨੂੰ ਮਿਲੀਆਂ | ਜਦੋਂ ਪੱਤਰਕਾਰਾਂ ਨੇ ਉਸ ਫੈਕਟਰੀ ਦਾ ਡੋਰਾ ਕੀਤਾ ਤੇ ਉਸ ਨੂੰ ਉਥੇ ਬਹੁਤ ਗੰਦਗੀ ਨਜ਼ਰ ਆਈ ਤੇ ਟੈਂਕੀ ਪਾਣੀ ਦੀ ਗੰਦੀ ਅਤੇ ਪਾਣੀ ਦੀਆਂ ਬੋਤਲਾਂ ਨੂੰ ਧੋਣ ਦਾ ਕੋਈ ਵੀ ਇੰਤਜ਼ਾਮ ਨਹੀਂ ਦੇਖਣ ਨੂੰ ਮਿਲਿਆ ਤੇ ਜਦੋਂ ਇਸ ਬਾਰੇ ਮੁਹੱਲੇ ਦੇ ਕੁਝ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦਬੀ ਜੁਬਾਨ ਵਿੱਚ ਕਹਿੰਦੇ ਹੋਏ ਕਿਹਾ ਕਿ ਅਸੀਂ ਇਸ ਨਜਾਇਜ਼ ਫੈਕਟਰੀ ਤੋਂ ਬਹੁਤ ਪਰੇਸ਼ਾਨ ਹਾਂ ਇੱਥੇ ਅੱਗੇ ਵੀ ਕਈ ਤਰਾਂ ਇਦਾਂ ਦੇ ਮਾਮਲੇ ਦੁਕਾਨਦਾਰ ਆ ਕੇ ਬੋਤਲਾਂ ਤੋੜ ਕੇ ਜਾਂਦੇ ਹਨ ਉਹਨਾਂ ਨੇ ਵੀ ਬੋਤਲਾਂ ਵਿੱਚੋਂ ਕੋਈ ਨਾ ਕੋਈ ਜਾਨਵਰ ਨਿਕਲਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ ਤੁਹਾਨੂੰ ਦੱਸ ਦਈਏ ਇਸ ਫੈਕਟਰੀ ਬਾਰੇ ਅੱਗੇ ਹੋਰ ਨਵੇਂ ਖੁਲਾਸੇ ਅਗਲੇ ਭਾਗ ਵਿੱਚ ਕਰਾਂਗੇ |