
Skip to content

ਦੇਸ਼ ‘ਚ ਮਹਿੰਗਾਈ ਦਾ ਡਬਲ ਝਟਕਾ! ਪੈਟਰੋਲ-ਡੀਜ਼ਲ ਦੇ ਭਾਅ ‘ਚ ਫਿਰ ਵਾਧਾ, 10 ਦਿਨਾਂ ‘ਚ ਚੌਥੀ ਵਾਰ ਕੀਮਤਾਂ ਵਧੀਆਂ
ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਗਿਆ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 2.71 ਰੁਪਏ ਪ੍ਰਤੀ ਲੀਟਰ ਦਾ ਇਜਾਫਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 102.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਗੌਰਤਲਬ ਹੈ ਕਿ 23 ਮਈ ਨੂੰ ਵੀ ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ ਮਹਿੰਗਾ ਹੋਇਆ ਸੀ। ਇਸ ਤੋਂ ਪਹਿਲਾਂ 15 ਮਈ ਨੂੰ ਤੇਲ ਕੰਪਨੀਆਂ ਨੇ ਇੱਕ ਝਟਕੇ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਸੀ, ਜਦਕਿ 19 ਮਈ ਨੂੰ ਵੀ ਕਰੀਬ 90 ਪੈਸੇ ਦੀ ਵਧੋਤਰੀ ਕੀਤੀ ਗਈ ਸੀ। ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਜੇਬਾਂ ‘ਤੇ ਬੋਝ ਹੋਰ ਵਧ ਗਿਆ ਹੈ।
ਪੈਟਰੋਲ-ਡੀਜ਼ਲ ਕੀਮਤਾਂ ‘ਤੇ ਰਾਹਤ ਦੀ ਉਮੀਦ! ਕੇਂਦਰ ਤੋਂ ਬਾਅਦ ਹੁਣ ਰਾਜਾਂ ਨੂੰ VAT ਘਟਾਉਣ ਦੀ ਸਲਾਹ
ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਰਮਿਆਨ ਹੁਣ ਆਮ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਬਣੀ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਐਕਸਾਈਜ਼ ਡਿਊਟੀ ਘਟਾ ਕੇ ਆਪਣਾ ਵਿੱਤੀ ਬੋਝ ਝੱਲਿਆ ਜਾ ਚੁੱਕਾ ਹੈ, ਜਦਕਿ ਤੇਲ ਕੰਪਨੀਆਂ ਵੀ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਇਸ ਹਾਲਾਤ ਵਿੱਚ ਹੁਣ ਰਾਜ ਸਰਕਾਰਾਂ ਨੂੰ ਵੈਟ (VAT) ਵਿੱਚ ਕਟੌਤੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਤਾਂ ਜੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਮਿਲ ਸਕੇ।
ਇੱਕ ਅਧਿਕਾਰੀ ਨੇ ਕਿਹਾ ਕਿ ਉਪਭੋਗਤਾ ਰਾਜਾਂ ਵਿੱਚ ਰਹਿੰਦੇ ਹਨ, ਇਸ ਲਈ ਸਿਰਫ਼ ਕੇਂਦਰ ਸਰਕਾਰ ਹੀ ਨਹੀਂ, ਸਗੋਂ ਰਾਜ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਵਿੱਤੀ ਬੋਝ ਨੂੰ ਸਾਂਝਾ ਕਰਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਹਿੱਸੇਦਾਰੀ ਬਰਾਬਰ ਨਾ ਹੋਵੇ, ਪਰ ਰਾਜਾਂ ਵੱਲੋਂ ਵੈਟ ਘਟਾਉਣ ਨਾਲ ਆਮ ਲੋਕਾਂ ‘ਤੇ ਪੈਣ ਵਾਲਾ ਸਿੱਧਾ ਅਸਰ ਘੱਟ ਹੋ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜੇ ਰਾਜ ਸਰਕਾਰਾਂ ਵੈਟ ਵਿੱਚ ਕਮੀ ਕਰਦੀਆਂ ਹਨ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰਾਹਤ ਮਿਲ ਸਕਦੀ ਹੈ ਅਤੇ ਨਾਲ ਹੀ ਤੇਲ ਕੰਪਨੀਆਂ ਦੇ ਵੱਧ ਰਹੇ ਘਾਟੇ ਨੂੰ ਵੀ ਕੁਝ ਹੱਦ ਤੱਕ ਕਾਬੂ ਕੀਤਾ ਜਾ ਸਕੇਗਾ।
Related