ਅੱਜ ਤੋਂ ਨਵਾਂ ਸਾਲ 2024 ਸ਼ੁਰੂ ਹੋ ਰਿਹਾ ਹੈ। ਅਜਿਹੇ ‘ਚ ਇਸ ਖਾਸ ਮੌਕੇ ‘ਤੇ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅੱਜ ਯਾਨੀ 1 ਜਨਵਰੀ 2023 ਨੂੰ ਤੇਲ ਕੰਪਨੀਆਂ ਨੇ ਰਾਸ਼ਟਰੀ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
ਹਾਲਾਂਕਿ ਜੇਕਰ ਸੂਬਾ ਪੱਧਰ ‘ਤੇ ਗੱਲ ਕਰੀਏ ਤਾਂ ਕੁੱਝ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਕੁੱਝ ਸੂਬੇ ਅਜਿਹੇ ਵੀ ਹਨ ਜਿਥੇ ਇਸ ਦੀਆਂ ਕੀਮਤਾਂ ਵਧੀਆਂ ਹਨ। ਅਜਿਹੀ ਸਥਿਤੀ ਵਿਚ, ਜੇਕਰ ਤੁਸੀਂ ਬਾਹਰ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਦੀ ਜਾਂਚ ਕਰੋ। ਪੰਜਾਬ ਵਿਚ ਪੈਟਰੋਲ 28 ਪੈਸੇ ਘਟ ਕੇ 98.44 ਰੁਪਏ ਅਤੇ ਡੀਜ਼ਲ 27 ਪੈਸੇ ਘਟ ਕੇ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਦਿੱਲੀ ‘ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ।
-ਮੁੰਬਈ ‘ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲੀਟਰ ਹੈ।
-ਕੋਲਕਾਤਾ ‘ਚ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ।
ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ
- ਆਂਧਰਾ ਪ੍ਰਦੇਸ਼ ‘ਚ ਪੈਟਰੋਲ 35 ਪੈਸੇ ਘੱਟ ਕੇ 111.17 ਰੁਪਏ ਅਤੇ ਡੀਜ਼ਲ 32 ਪੈਸੇ ਘੱਟ ਕੇ 98.96 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਅਸਾਮ ‘ਚ ਪੈਟਰੋਲ 37 ਪੈਸੇ ਘੱਟ ਕੇ 98.33 ਰੁਪਏ ਅਤੇ ਡੀਜ਼ਲ 36 ਪੈਸੇ ਘੱਟ ਕੇ 90.63 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਛੱਤੀਸਗੜ੍ਹ ‘ਚ ਪੈਟਰੋਲ 44 ਪੈਸੇ ਘੱਟ ਕੇ 102.98 ਰੁਪਏ ਅਤੇ ਡੀਜ਼ਲ 43 ਪੈਸੇ ਘੱਟ ਕੇ 95.96 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਗੋਆ ‘ਚ ਪੈਟਰੋਲ 80 ਪੈਸੇ ਘੱਟ ਕੇ 97.28 ਰੁਪਏ ਅਤੇ ਡੀਜ਼ਲ 78 ਪੈਸੇ ਘੱਟ ਕੇ 89.84 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਝਾਰਖੰਡ ਵਿਚ ਪੈਟਰੋਲ 30 ਪੈਸੇ ਘੱਟ ਕੇ 100.13 ਰੁਪਏ ਅਤੇ ਡੀਜ਼ਲ 29 ਪੈਸੇ ਘੱਟ ਕੇ 94.93 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਕੇਰਲ ‘ਚ ਪੈਟਰੋਲ 14 ਪੈਸੇ ਘੱਟ ਕੇ 107.86 ਰੁਪਏ ਅਤੇ ਡੀਜ਼ਲ 13 ਪੈਸੇ ਘੱਟ ਕੇ 96.77 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਮਿਜ਼ੋਰਮ ‘ਚ ਪੈਟਰੋਲ 20 ਪੈਸੇ ਦੀ ਗਿਰਾਵਟ ਨਾਲ 95.64 ਰੁਪਏ ਅਤੇ ਡੀਜ਼ਲ 13 ਪੈਸੇ ਘੱਟ ਕੇ 82.12 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਓਡੀਸ਼ਾ ‘ਚ ਪੈਟਰੋਲ 32 ਪੈਸੇ ਘੱਟ ਕੇ 104.57 ਰੁਪਏ ਅਤੇ ਡੀਜ਼ਲ 31 ਪੈਸੇ ਘੱਟ ਕੇ 96.09 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਪੰਜਾਬ ਵਿੱਚ ਪੈਟਰੋਲ 28 ਪੈਸੇ ਘਟ ਕੇ 98.44 ਰੁਪਏ ਅਤੇ ਡੀਜ਼ਲ 27 ਪੈਸੇ ਘਟ ਕੇ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਰਾਜਸਥਾਨ ‘ਚ ਪੈਟਰੋਲ 34 ਪੈਸੇ ਘੱਟ ਕੇ 108.10 ਰੁਪਏ ਅਤੇ ਡੀਜ਼ਲ 31 ਪੈਸੇ ਘੱਟ ਕੇ 93.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਉੱਤਰ ਪ੍ਰਦੇਸ਼ ‘ਚ ਪੈਟਰੋਲ 37 ਪੈਸੇ ਘੱਟ ਕੇ 96.40 ਰੁਪਏ ਅਤੇ ਡੀਜ਼ਲ 36 ਪੈਸੇ ਘੱਟ ਕੇ 89.57 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
- ਉੱਤਰਾਖੰਡ ਵਿੱਚ ਪੈਟਰੋਲ 18 ਪੈਸੇ ਘੱਟ ਕੇ 95.41 ਰੁਪਏ ਅਤੇ ਡੀਜ਼ਲ 11 ਪੈਸੇ ਘੱਟ ਕੇ 90.39 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।