PGIMER ਸੈਟੇਲਾਈਟ ਸੈਂਟਰ ਦੇ ਨਿਰਮਾਣ ਲਈ ਐਗਜ਼ੀਕਿਊਟਿੰਗ ਏਜੰਸੀ ਨਿਯੁਕਤ ਕੀਤੀ ਗਈ ਹੈ। 2 ਸਾਲਾਂ ‘ਚ ਪੀਜੀਆਈ ਚੰਡੀਗੜ੍ਹ ਨਾਲ ਮਿਲ ਕੇ ਹਸਪਤਾਲ ਤਿਆਰ ਕੀਤਾ ਜਾਵੇਗਾ। ਇਹ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਲੋਕਾਂ ਨਾਲ ਸਾਂਝੀ ਕੀਤੀ। ਸੁਖਬੀਰ ਸਿੰਘ ਬਾਦਲ ਨੇ ਲਿੱਖਿਆ- “ਫਿਰੋਜ਼ਪੁਰ ਦੇ ਨਾਲ-ਨਾਲ ਪੰਜਾਬ ਦੀ ਸਾਰੀ ਸਰਹੱਦੀ ਪੱਟੀ ਦੇ ਵਸਨੀਕਾਂ ਲਈ ਖੁਸ਼ਖਬਰੀ! ਲਗਾਤਾਰ ਕੋਸ਼ਿਸ਼ਾਂ ਸਦਕਾ ਆਖ਼ਰਕਾਰ 233 ਕਰੋੜ ਰੁਪਏ ਦੇ PGIMER ਸੈਟੇਲਾਈਟ ਸੈਂਟਰ, ਫਿਰੋਜ਼ਪੁਰ ਦੇ ਨਿਰਮਾਣ ਲਈ ਐਗਜ਼ੀਕਿਊਟਿੰਗ ਏਜੰਸੀ ਨੂੰ ਨਿਯੁਕਤ ਕੀਤਾ ਗਿਆ ਅਤੇ ਇਸਦੇ ਨਿਰਮਾਣ ਲਈ ਟੈਂਡਰ ਕੱਢੇ ਗਏ ਹਨ। ਸੈਟੇਲਾਈਟ ਸੈਂਟਰ ਦੇ ਨਾਲ-ਨਾਲ 100 ਬਿਸਤਰਿਆਂ ਵਾਲਾ ਇਹ ਹਸਪਤਾਲ ਪੀ.ਜੀ.ਆਈ. ਚੰਡੀਗੜ੍ਹ ਨਾਲ ਮਿਲ ਕੇ ਦੋ ਸਾਲਾਂ ਵਿੱਚ ਬਣਾਇਆ ਜਾਵੇਗਾ।”

    ਇਹਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸ ਦੇਈਏ ਵਾਲਾ ਹਸਪਤਾਲ ਕਾਫੀ ਐਡਵਾਂਸ ਲੇਵਲ ਦਾ ਹੋਵੇਗਾ। ਸੈਟੇਲਾਈਟ ਸੈਂਟਰ ਦੇ ਨਾਲ 100 ਬਿਸਤਰਿਆਂ ਵਾਲਾ ਇਹ ਹਸਪਤਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਵੇਗਾ।