ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਸ਼ਹਿਰ ਦੇ 3 ਥਾਣਿਆਂ ਦੇ ਐੱਸ. ਐੱਚ. ਓ. ਵਲੋਂ ਅੱਜ ਚਾਰਜ ਸੰਭਾਲਿਆ ਗਿਆ। ਜਿਨ੍ਹਾਂ ’ਚ ਗਗਨਦੀਪ ਸਿੰਘ ਐੱਸ. ਐੱਚ. ਓ. ਸਦਰ ਥਾਣਾ, ਸੁਮਿੰਦਰ ਭੱਟੀ ਐੱਸ. ਐੱਚ. ਓ. ਸਿਟੀ ਅਤੇ ਐੱਸ. ਐੱਚ. ਓ. ਸਤਨਾਮਪੁਰਾ ਅਮਨਦੀਪ ਕੌਰ ਸ਼ਾਮਲ ਹਨ।

    ਗਗਨਦੀਪ ਸਿੰਘ, ,        ਅਮਨਦੀਪ ਕੌਰ,          ਸੁਮਿੰਦਰ ਭੱਟੀ 

    ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਾਰੇ ਸਰਕਾਰੀ ਅਧਿਕਾਰੀ ਨੂੰ ਸਮੇਂ ਸਿਰ ਦਫਤਰ ਪਹੁੰਚ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਸੁਹਰਿਦ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ ਦੇ ਮੱਦੇਨਜ਼ਰ ਫਗਵਾੜਾ ’ਚ ਪੀ. ਸੀ. ਆਰ ਤੇ ਹੋਰ ਮੁਲਾਜ਼ਮਾਂ ਵਲੋਂ ਸਮੇਂ ਸਿਰ ਪਹੁੰਚ ਕੇ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।