ਫਗਵਾੜਾ,(ਨਰੇਸ਼ ਪਾਸੀ)- ਸ਼ਹਿਰ ਵਿਚ ਮੰਗਲਵਾਰ ਰਾਤ ਨੂੰ ਤੇਜ਼ ਹਨੇਰੀ-ਤੂਫਾਨ ਆਇਆ, ਜਿਸ ਕਾਰਣ ਕਈ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਕਟਹਿਰਾ ਚੌਕ ਬਾਬਾ ਬਾਲਕ ਨਾਥ ਵਾਲੀ ਗਲੀ ਦੇ ਵਾਸੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਆਏ ਤੇਜ਼ ਹਨੇਰੀ-ਤੂਫਾਨ ਨਾਲ ਉਨ੍ਹਾਂ ਦਾ ਮਾਲੀ ਨੁਕਸਾਨ ਹੋਇਆ।

    ਉਥੇ ਹੀ ਨਹਿਰੂ ਨਗਰ ਗਲੀ ਨੰਬਰ-4 ਵਿਚ ਸਥਿਤ ਇਕ ਘਰ ਵਿਚ ਖੜੀ ਮਾਰੂਤੀ ਸੁਜੁਕੀ ਕਾਰ ਉਤੇ ਗੁਆਂਢੀ ਦੇ ਘਰ ਦੇ ਬਨੇਰੇ ਦੀ ਕੰਧ ਡਿੱਗ ਗਈ, ਜਿਸ ਕਾਰਣ ਕਾਰ ਦਾ ਫਰੰਟ ਸ਼ੀਸ਼ਾ ਟੁੱਟ ਗਿਆ ਅਤੇ ਕਾਰ ਨੂੰ ਕਈ ਥਾਵਾਂ ਤੋਂ ਚਿੱਬ ਵੀ ਪੈ ਗਏ।

    ਇਸ ਦੇ ਨਾਲ ਹੀ ਗੇਟ ਉਤੇ ਲੱਗੀਆਂ ਲਾਈਟਾਂ ਵੀ ਨੁਕਸਾਨੀਆਂ ਗਈਆਂ। ਹਾਲਾਂਕੀ ਇਸ ਦੌਰਾਨ ਕਿਸੇ ਵੀ ਤਰ੍ਹਾ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।