ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)- ਸ਼ਹਿਰ ਦੇ ਵਾਰਡ ਨੰਬਰ-34 ਚਾਚੋਕੀ ਕਲੋਨੀ ਵਿੱਚ ਅੱਜ ਲੋਕਾਂ ਨੂੰ ਕਣਕ ਵੰਡੀ ਗਈ। ਸੂਬਾ ਸਰਕਾਰ ਵਲੋਂ ਚਲਾਈ ਗਈ ਸਕੀਮ, ਜਿਸ ਅਧੀਨ ਲੋੜਵੰਦਾਂ ਨੂੰ ਰਾਸ਼ਣ ਵੰਡਿਆ ਜਾਂਦਾ ਹੈ। ਇਸ ਦੌਰਾਨ ਵਾਰਡ ਨੰਬਰ-34 ਚਾਚੋਕੀ ਕਲੋਨੀ ਵਿੱਚ ਅੱਜ ਲੋਕਾਂ ਨੂੰ ਕਣਕ ਵੰਡੀ ਗਈ। ਇਹ ਕਣਕ ਪਹਿਲਾਂ ਵੀ ਵੰਡੀ ਗਈ, ਜਿਸ ਦੌਰਾਨ ਕੁਝ ਲੋਕਾਂ ਨੂੰ ਕਣਕ ਨਹੀਂ ਮਿਲ ਸਕੀ ਸੀ, ਜਿਨ੍ਹਾਂ ਨੂੰ ਕਣਕ ਮਿਲਣ ਤੋਂ ਰਹਿ ਗਈ ਸੀ ਅੱਜ ਉਨ੍ਹਾਂ ਨੂੰ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਵਾਰਡ ਪ੍ਰਧਾਨ ਸ਼੍ਰੀ ਚਮਨ ਲਾਲ ਜੀ, ਡੀਪੂ ਹੋਲਡਰ ਸਰਬਜੀਤ (ਸਾਬੀ), ਬਲਜੀਤ ਸਿੰਘ ਜੀ (ਬਿੱਟਾ) ਅਤੇ ਨਿਰਮਲ ਕੁਮਾਰ ਆਦਿ ਹਾਜ਼ਰ ਸਨ।