ਫਗਵਾੜਾ (ਨਰੇਸ਼ ਪਾਸੀ)- ਜੈ ਜੈ ਓਮ ਨਾਗੇਸ਼ਵਰ ਧਾਰਮਿਕ ਕਮੇਟੀ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਸ ਯਾਤਰਾ ਵਰਿੰਦਾਵਨ ਮਥੁਰਾ ਬਰਸਾਨਾ ਦੇ ਦਰਸ਼ਨਾਂ ਲਈ ਨਿੰਮਾਂ ਵਾਲੇ ਚੌਕ ਤੋਂ ਰਵਾਨਾ ਹੋਈ, ਜੋ ਫਗਵਾੜਾ ਸ਼ਹਿਰ ਦੇ ਉੱਘੇ ਸਮਾਜ ਸੇਵਕ ਇੰਦਰਜੀਤ ਕਾਲੜਾ ਜੀ ਦੁਬਾਰਾ ਨਾਰੀਅਲ ਭੰਨ ਕੇ ਪੂਜਾ ਕਰ ਕੇ ਆਪਣੇ ਕਰ ਕਮਲਾਂ ਨਾਲ ਰਵਾਨਾ ਕੀਤੀ ਗਈ।

    ਉਥੇ ਹੀ ਸੰਸਥਾ ਦੇ ਚੇਅਰਮੈਨ ਕੁਲਦੀਪ ਵਰਮਾਨੀ ਵੱਲੋਂ ਇੰਦਰਜੀਤ ਕਾਲੜਾ ਜੀ ਦਾ ਉੱਥੇ ਪੰਜੇ ਤੇ ਧੰਨਵਾਦ ਕੀਤਾ ਗਿਆ। ਇਸ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਟਿੰਕੂ , ਸਨੀ ਗਾਬਾ, ਜੋਨੀ ਸ਼ਰਮਾ, ਰਿੱਕੀ ਖੋਸਲਾ, ਵਿਕਾਸ ਟੰਡਨ, ਸੰਨੀ ਵਧਵਾ, ਮਨੀਸ਼ ਅਰੋੜਾ, ਰਮਨ ਛਾਬੜਾ, ਜਤਿਨ ਨਾਂਦਰਾ, ਲਾਡੀ ਚੋਪੜਾ ਇਸ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।