ਲੀਮਾ-ਪੇਰੂ ਦੇ ਰੇਗਿਸਤਾਨ ਵਿੱਚ ਨਾਜ਼ਕਾ ਲਾਈਨਾਂ ਦੇ ਦੌਰੇ ਦੌਰਾਨ ਇੱਕ ਹਲਕਾ ਜਹਾਜ਼ ਸ਼ੁੱਕਰਵਾਰ ਨੂੰ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਸੱਤ ਯਾਤਰੀਆਂ ਦੀ ਮੌਤ ਹੋ ਗਈ। ਬ੍ਰਿਗੇਡੀਅਰ ਜੁਆਨ ਤੀਰਾਡੋ ਨੇ ਦੱਸਿਆ ਕਿ ਜਹਾਜ਼ ਸ਼ਹਿਰ ਦੇ ਇੱਕ ਏਅਰਫੀਲਡ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਜਹਾਜ਼ ਦੇ ਮਾਲਕ ਟੂਰ ਕੰਪਨੀ ਏਰੋ ਸੈਂਟੋਸ ਨੇ ਦੱਸਿਆ ਕਿ ਜਹਾਜ਼ ‘ਚ ਪੰਜ ਯਾਤਰੀ, ਇਕ ਪਾਇਲਟ ਅਤੇ ਇਕ ਸਹਿ-ਪਾਇਲਟ ਸਵਾਰ ਸਨ। ਸੂਤਰਾਂ ਮੁਤਾਬਕ ਮਰਨ ਵਾਲੇ ਸੈਲਾਨੀਆਂ ਵਿੱਚੋਂ ਦੋ ਚੀਨੀ ਸਨ।