Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ ਤਹਿਤ “ਇੱਕ ਪੌਦਾ ਮਾਂ ਦੇ ਨਾਮ” ਮੁਹਿੰਮ ਅਧੀਨ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਵਿੱਚ ਈਕੋ- ਕਲੱਬ ਦੇ ਇੰਚਾਰਜ ਪ੍ਰੀਤੀ ਮੈਡਮ ਦੇ ਅਧੀਨ ਸਾਰੇ ਬੱਚਿਆਂ ਨੇ ਬੜੇ ਹੀ ਉਤਸਾਹ ਨਾਲ ਇਸ ਮੁਹਿੰਮ ਵਿੱਚ ਭਾਗ ਲਿਆ| ਵਿਦਿਆਰਥੀਆਂ ਵੱਲੋਂ ਲਿਆਂਦੇ ਗਏ ਪੌਦੇ ਲਗਾਏ ਗਏ ਅਤੇ ਇਸ ਮੁਹਿੰਮ ਵਿੱਚ ਵਿਦਿਆਰਥੀਆਂ ਨੇ ਬੜੀ ਖੁਸ਼ੀ ਨਾਲ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਸਕੂਲ ਵਿੱਚ ਈਕੋ – ਕਲੱਬ ਦਾ ਗਠਨ ਕੀਤਾ ਗਿਆ | ਜਿਸ ਵਿੱਚ ਜਸਮੋਲਦੀਪ ਸਿੰਘ ਜਮਾਤ ਬਾਰਵੀਂ ਨੂੰ ਈਕੋ – ਕਲੱਬ ਦਾ ਪ੍ਰਧਾਨ ਬਣਾਇਆ ਗਿਆ| ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਕਨਵਰਜੀਤ ਸਿੰਘ ਸੰਧੂ, ਡਾਇਰੈਕਟਰ ਸ.ਪਰਵਿੰਦਰ ਸਿੰਘ ਸੰਧੂ ,ਵਾਈਸ ਚੇਅਰਮੈਨ ਸ. ਸ਼ਰਨਪ੍ਰੀਤ ਸਿੰਘ ਸੰਧੂ, ਜਰਨਲ ਸਕੱਤਰ ਸ.ਸਨੇਹਪ੍ਰੀਤ ਸਿੰਘ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਬਾਸ ਸਿੰਘ ਹਾਜ਼ਰ ਸਨ| ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਚਾਰਟ ਅਤੇ ਪੌਦੇ ਲਿਆਂਦੇ ਗਏ| ਇਸ ਮੁਹਿੰਮ ਦਾ ਵਿਦਿਆਰਥੀਆਂ ਨੂੰ ਇਹ ਜਾਗਰਿਤ ਕਰਨਾ ਹੈ ਕੀ ਇੱਕ ਸਾਡੀ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਅਤੇ ਦੂਜੀ ਮਾਂ ਸਾਡੀ ਧਰਤੀ ਜੋ ਸਾਨੂੰ ਤੰਦਰੁਸਤ ਰੱਖਣ ਲਈ ਸਾਫ ਹਵਾ ,ਸ਼ੁੱਧ ਪਾਣੀ ,ਆਕਸੀਜਨ ਅਤੇ ਭੋਜਨ ਦਿੰਦੀ ਹੈ ਇਸ ਲਈ ਸਾਨੂੰ ਧਰਤੀ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਇਸ ਦੀ ਗੁਣਵੱਤਾ ਨੂੰ ਹੋਰ ਸੁਧਾਰਨਾ ਚਾਹੀਦਾ ਹੈ ਅਤੇ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੀਤੂ ਚੋਪੜਾ ਜੀ ਵੱਲੋਂ ਵਿਦਿਆਰਥੀਆਂ ਨੂੰ ਹੋਰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ|
Related