ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ NCC ਰੈਲੀ ਨੂੰ ਸੰਬੋਧਨ ਕਰਨਗੇ। ਇਸ ਸਾਲ ਦੀ NCC ਰੈਲੀ ਵਿੱਚ 24 ਦੇਸ਼ਾਂ ਦੇ 2,200 ਤੋਂ ਵੱਧ ਐਨਸੀਸੀ ਕੈਡੇਟ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਇਹ ਰੈਲੀ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ‘ਚ ਸ਼ਾਮ 4:30 ਵਜੇ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਨੌਜਵਾਨ ਪੀੜ੍ਹੀ ਦੇ ਯੋਗਦਾਨ ਅਤੇ ਸ਼ਕਤੀਕਰਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

    ਵਸੁਧੈਵ ਕੁਟੁੰਬਕਮ ਦੀ ਸੱਚੀ ਭਾਰਤੀ ਭਾਵਨਾ ਨੂੰ ਮੁੱਖ ਰੱਖਦਿਆਂ 24 ਦੇਸ਼ਾਂ ਦੇ 2200 ਤੋਂ ਵੱਧ ਐਨਸੀਸੀ ਕੈਡੇਟ ਅਤੇ ਨੌਜਵਾਨ ਕੈਡੇਟ ਇਸ ਸਾਲ ਦੀ ਰੈਲੀ ਦਾ ਹਿੱਸਾ ਬਣਨਗੇ। ਜੀਵੰਤ ਪਿੰਡਾਂ ਦੇ 400 ਤੋਂ ਵੱਧ ਸਰਪੰਚ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 100 ਤੋਂ ਵੱਧ ਔਰਤਾਂ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਐਨਸੀਸੀ ਪ੍ਰਧਾਨ ਮੰਤਰੀ ਰੈਲੀ ਵਿੱਚ ਹਿੱਸਾ ਲੈਣਗੀਆਂ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਐਨਸੀਸੀ ਦੀ ਸਥਾਪਨਾ 1948 ਵਿੱਚ ਹੋਈ ਸੀ ਅਤੇ ਇਸਦਾ ਹੈੱਡਕੁਆਰਟਰ ਨਵੀਂ ਦਿੱਲੀ ਵਿੱਚ ਹੈ। NCC ਕੈਡਿਟਾਂ ਨੂੰ ਮੁਢਲੀ ਫੌਜੀ ਸਿਖਲਾਈ ਦਿੱਤੀ ਜਾਂਦੀ ਹੈ। NCC ਵਿਦਿਆਰਥੀਆਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਹਰ ਸਾਲ ਲੱਖਾਂ ਵਿਦਿਆਰਥੀ ਇਸਦਾ ਹਿੱਸਾ ਬਣਨ ਲਈ ਅਪਲਾਈ ਕਰਦੇ ਹਨ।