
Skip to content

‘ਮਨ ਕੀ ਬਾਤ’ ‘ਚ PM ਮੋਦੀ ਨੇ ਕੀਤੀ ਪੰਜਾਬੀ ਧਾਵਕ ਗੁਰਿੰਦਰਵੀਰ ਸਿੰਘ ਦੀ ਸ਼ਲਾਘਾ, ਕਿਹਾ- ਨੌਜਵਾਨਾਂ ‘ਚ ਹੈ ਅਦਭੁੱਤ ਪ੍ਰਤਿਭਾ
ਪ੍ਰਧਾਨ ਮੰਤਰੀ Narendra Modi ਨੇ ‘ਮਨ ਕੀ ਬਾਤ’ ਦੇ 134ਵੇਂ ਐਪੀਸੋਡ ਦੌਰਾਨ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਦੀ ਸਰਾਹਨਾ ਕਰਦਿਆਂ ਪੰਜਾਬ ਦੇ ਤੇਜ਼ਤਰਾਰ ਧਾਵਕ Gurindervir Singh ਦਾ ਖ਼ਾਸ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਨੌਜਵਾਨ ਖੇਡਾਂ ਸਮੇਤ ਹਰ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ।
PM ਮੋਦੀ ਨੇ ਰਾਂਚੀ ਵਿੱਚ ਹੋਈ 29ਵੀਂ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਚੈਂਪੀਅਨਸ਼ਿਪ 2026 ਦਾ ਹਵਾਲਾ ਦਿੰਦਿਆਂ ਦੱਸਿਆ ਕਿ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਸਿਰਫ਼ ਦੋ ਦਿਨਾਂ ਵਿੱਚ ਤਿੰਨ ਵਾਰ ਟੁੱਟਿਆ। ਇਸ ਦੌਰਾਨ ਉਨ੍ਹਾਂ ਨੇ Gurindervir Singh ਅਤੇ Animesh Kujur ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਿਹਨਤ, ਦੋਸਤੀ ਅਤੇ ਸਿਹਤਮੰਦ ਮੁਕਾਬਲੇਬਾਜ਼ੀ ਬਾਰੇ ਜਾਣਕਾਰੀ ਲਈ।
ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਅਨੀਮੇਸ਼ ਅਭਿਆਸ ਦੌਰਾਨ ਇੱਕ-ਦੂਜੇ ਦੀ ਮਦਦ ਕਰਦੇ ਹਨ, ਪਰ ਟਰੈਕ ‘ਤੇ ਦੋਵੇਂ ਇੱਕ-ਦੂਜੇ ਦੇ ਮੁਕਾਬਲੇਬਾਜ਼ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਜਦੋਂ ਮਾਤਾ ਜੀ ਪੜ੍ਹਾਈ ‘ਤੇ ਧਿਆਨ ਦੇਣ ਲਈ ਟੀਵੀ ਦੇਖਣ ਤੋਂ ਰੋਕਦੇ ਸਨ, ਤਾਂ ਉਹ ਕਹਿੰਦੇ ਸਨ ਕਿ ਇੱਕ ਦਿਨ ਉਹ ਉਨ੍ਹਾਂ ਨੂੰ ਟੀਵੀ ‘ਤੇ ਜ਼ਰੂਰ ਨਜ਼ਰ ਆਉਣਗੇ। ਅੱਜ ਉਹ ਸੁਪਨਾ ਸੱਚ ਹੋ ਚੁੱਕਾ ਹੈ।
25 ਸਾਲਾ ਗੁਰਿੰਦਰਵੀਰ ਸਿੰਘ ਨੇ ਰਾਂਚੀ ਵਿੱਚ 100 ਮੀਟਰ ਦੌੜ ਸਿਰਫ਼ 10.09 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਹ 100 ਮੀਟਰ ਦੌੜ 10.10 ਸਕਿੰਟ ਤੋਂ ਘੱਟ ਸਮੇਂ ਵਿੱਚ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਪੁਰਸ਼ ਐਥਲੀਟ ਬਣ ਗਏ ਹਨ। ਇਸ ਪ੍ਰਦਰਸ਼ਨ ਨਾਲ ਉਨ੍ਹਾਂ ਨੇ Commonwealth Games ਅਤੇ Asian Games ਲਈ ਵੀ ਆਪਣੀ ਯੋਗਤਾ ਪੱਕੀ ਕਰ ਲਈ ਹੈ।
PM ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਗਰਮੀ ਦੇ ਮੌਸਮ ਵਿੱਚ ਦੇਸੀ ਪੇਅ ਪਦਾਰਥਾਂ ਜਿਵੇਂ ਆਮ ਪੰਨਾ, ਲੱਸੀ, ਛਾਛ ਅਤੇ ਸੱਤੂ ਦੇ ਸ਼ਰਬਤ ਦਾ ਵੀ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਇਨ੍ਹਾਂ ਦਾ ਆਨੰਦ ਲੈਣ ਦੀ ਅਪੀਲ ਕੀਤੀ।
Related