ਜਲੰਧਰ (ਵਿੱਕੀ ਸੂਰੀ)- ਡਿਵੀਜਨ ਨੰ. 5 ਦੇ ਏਐਸਆਈ ਸੁਦੇਸ਼ ਕੁਮਾਰ ਜੀ ਨੂੰ ਪੰਜਾਬ ਸਰਕਾਰ ਨੇ ਤਰੱਕੀ ਦਿੰਦੇ ਹੋਏ ਸਬ ਇੰਸਟਪੈਕਟਰ ਬਣਾ ਦਿੱਤਾ ਹੈ। ਏਐਸਆਈ ਸੁਦੇਸ਼ ਕੁਮਾਰ ਬਹੁਤ ਹੀ ਇਮਾਨਦਾਰ ਅਫਸਰ ਹਨ। ਦੱਸਣਯੋਗ ਹੈ ਕਿ ਸੁਦੇਸ਼ ਕੁਮਾਰ ਜੀ ਲੋਕਾਂ ਦੇ ਭਲੇ ਲਈ ਹੀ ਕੰਮ ਕਰਦੇ ਹਨ। ਇਨ੍ਹਾਂ ਦੀ ਥਾਣੇ ਵਿੱਚ ਹਮੇਸ਼ਾਂ ਲੋੜਵੰਦ ਤੇ ਜਿਨ੍ਹਾਂ ਦੀ ਸਿਫ਼ਾਰਸ਼ ਨਹੀਂ ਦਿੱਤੀ ਜਾਂਦੀ, ਉਨ੍ਹਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਥੋਂ ਤੱਕ ਕਿ ਲਾਕਡਾਊਨ ਵਿਚ ਵੀ ਇਨ੍ਹਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਇਲਾਕੇ ਵਿਚ ਜਿੰਨੇ ਵੀ ਗੁੰਡੇ ਹਨ ਉਹ ਇਨ੍ਹਾਂ ਦੇ ਨਾਮ ਤੋਂ ਹੀ ਘਬਰਾਉਂਦੇ ਹਨ।


    ਆਮ ਲੋਕਾਂ ਦੇ ਵਿਚ ਸੁਦੇਸ਼ ਕੁਮਾਰ ਜੀ ਦੀ ਛਵੀ ਸਾਫ਼ ਸੁਥਰੀ ਅਕਸ ਵਾਲੀ ਹੈ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਸੁਦੇਸ਼ ਕੁਮਾਰ ਜੀ ਉਤੇ ਕ੍ਰਿਪਾ ਕਰਨ ਤੇ ਤਰੱਕੀ ਮਾਣਨ ਤਾਂ ਜੋ ਉਹ ਹਮੇਸ਼ਾ ਇੰਝ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ ਅਤੇ ਜੋ ਗੰਦੇ ਅਨਸਰ ਹਨ, ਉਨ੍ਹਾਂ ਨੂੰ ਇਨ੍ਹਾਂ ਦਾ ਖ਼ਤਰਾ ਬਣਿਆ ਰਵੇ। ਇਸ ਖੁਸ਼ੀ ਦੇ ਮੌਕੇ ਵੈਲਕਮ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰਪ੍ਰੀਤ ਸਿੰਘ, ਜੋਤੀ ਟੰਡਨ, ਅਸ਼ੋਕ ਨੰਦਾ ਜੀ, ਸੰਨੀ ਵੱਲੋਂ ਐਸਐਚਓ ਸੁਦੇਸ਼ ਕੁਮਾਰ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ।